ਇਸ ਮਾਮਲੇ 'ਚ ਕੋਹਲੀ ਬਣੇ ਨੰਬਰ ਵਨ, ਕਈ ਧਾਕਡ਼ ਕ੍ਰਿਕਟਰ ਛੱਡੇ ਪਿੱਛੇ

Tuesday, Jan 21, 2020 - 10:38 AM (IST)

ਇਸ ਮਾਮਲੇ 'ਚ ਕੋਹਲੀ ਬਣੇ ਨੰਬਰ ਵਨ, ਕਈ ਧਾਕਡ਼ ਕ੍ਰਿਕਟਰ ਛੱਡੇ ਪਿੱਛੇ

ਨਵੀਂ ਦਿੱਲੀ— ਕਪਤਾਨ ਵਿਰਾਟ ਕੋਹਲੀ ਦਸੰਬਰ-2015 ਤੋਂ ਲੈ ਕੇ 2019 ਤਕ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਲਗੇ ਕ੍ਰਿਕਟਰ ਰਹੇ ਹਨ। ਉਨ੍ਹਾਂ ਦੇ ਬਾਅਦ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਸਚਿਨ ਤੇਂਦੁਲਕਰ, ਹਾਰਦਿਕ ਪੰਡਯਾ ਅਤੇ ਯੁਵਰਾਜ ਸਿੰਘ ਦਾ ਨੰਬਰ ਹੈ। ਐੱਸ. ਆਈ. ਐੱਮ. ਸਟਡੀ ਵੱਲੋਂ ਇਹ ਸਰਵੇ ਕੀਤਾ ਗਿਆ ਅਤੇ ਇਸ ਸਰਚ ਤੋਂ ਨਿਕਲੇ ਡਾਟਾ ਮੁਤਾਬਕ ਇਕ ਮਹੀਨੇ 'ਚ ਔਸਤ ਤੌਰ 'ਤੇ ਕੋਹਲੀ ਨੂੰ 17.6 ਲੱਖ ਵਾਰ ਸਰਚ ਕੀਤਾ ਗਿਆ ਹੈ।
PunjabKesari
ਬਾਕੀ ਦੇ ਖਿਡਾਰੀਆਂ ਨੂੰ ਕ੍ਰਮਵਾਰ 9.59, 7.33, 4.51, 3.68 ਲੱਖ ਵਾਰ ਸਰਚ ਕੀਤਾ ਗਿਆ ਹੈ। ਇਸ ਸੂਚੀ 'ਚ ਇਕ ਚੰਗੀ ਗੱਲ ਇਹ ਹੈ ਕਿ ਸਟੀਵ ਸਮਿਥ, ਅਬ੍ਰਾਹਮ ਡਿਵੀਲੀਅਰਸ ਅਤੇ ਕ੍ਰਿਸ ਗੇਲ ਦੇ ਇਲਾਵਾ ਚੋਟੀ ਦੇ 10 'ਚ ਸਿਰਫ ਭਾਰਤੀ ਖਿਡਾਰੀ ਹਨ। ਕ੍ਰਿਕਟ ਭਾਰਤ 'ਚ ਕਾਫੀ ਮਸ਼ਹੂਰ ਹੈ ਪਰ ਜਦੋਂ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਟੀਮ ਦੀ ਗੱਲ ਦੀ ਆਈ ਤਾਂ ਇੰਗਲੈਂਡ ਦੀ ਟੀਮ ਇੱਥੇ ਭਾਰਤੀ ਟੀਮ ਨੂੰ ਮਾਤ ਦੇ ਗਈ। ਇੰਗਲੈਂਡ ਦੀ ਟੀਮ ਨੂੰ 3.51 ਲੱਖ ਵਾਰ ਸਰਚ ਕੀਤਾ ਗਿਆ ਜਦਕਿ ਭਾਰਤੀ ਟੀਮ ਨੂੰ 3.09 ਲੱਖ ਵਾਰ ਸਰਚ ਕੀਤਾ ਗਿਆ। ਦੱਸ ਦਈਏ ਕਿ ਆਈ. ਸੀ. ਸੀ. ਵਰਲਡ ਕੱਪ 2019 ਇੰਗਲੈਂਡ ਕ੍ਰਿਕਟ ਟੀਮ ਨੇ ਜਿੱਤਿਆ ਸੀ। ਫਾਈਨਲ 'ਚ ਇੰਗਲੈਂਡ ਨੇ ਸੁਪਰਓਵਰ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਵਰਲਡ ਕੱਪ ਟਰਾਫੀ ਆਪਣੇ ਨਾਂ ਕੀਤੀ।


author

Tarsem Singh

Content Editor

Related News