1,000 ਕਰੋੜ ਤੋਂ ਪਾਰ ਹੋਈ ਵਿਰਾਟ ਕੋਹਲੀ ਦੀ ਨੈੱਟਵਰਥ, ਜਾਣੋ ਕਿੱਥੋਂ-ਕਿੱਥੋਂ ਆਉਂਦੀ ਹੈ ਕਮਾਈ

Monday, Jun 19, 2023 - 03:40 PM (IST)

ਨਵੀਂ ਦਿੱਲੀ (ਏਜੰਸੀ)- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਨਾਲ ਉਹ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ਵਿੱਚੋਂ ਇੱਕ ਬਣ ਗਏ ਹਨ। ਸਟਾਕ ਗਰੋ ਅਨੁਸਾਰ, ਕੋਹਲੀ ਦੀ ਕੁੱਲ ਜਾਇਦਾਦ 1,050 ਕਰੋੜ ਰੁਪਏ ਹੈ। ਰਿਪੋਰਟਾਂ ਦੇ ਅਨੁਸਾਰ, ਕੋਹਲੀ ਦੀ ਕਮਾਈ ਦਾ ਵੱਡਾ ਹਿੱਸਾ ਬ੍ਰਾਂਡ ਐਂਡੋਰਸਮੈਂਟ ਤੋਂ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਕੋਹਲੀ ਆਪਣੀ ਟੀਮ ਇੰਡੀਆ ਦੇ ਇਕਰਾਰਨਾਮੇ ਤੋਂ ਸਾਲਾਨਾ 7 ਕਰੋੜ ਰੁਪਏ ਕਮਾਉਂਦੇ ਹਨ ਅਤੇ ਹਰੇਕ ਟੈਸਟ ਮੈਚ ਲਈ 15 ਲੱਖ ਰੁਪਏ, ਹਰੇਕ ਵਨਡੇ ਲਈ 6 ਲੱਖ ਰੁਪਏ ਅਤੇ ਹਰ ਟੀ-20 ਮੈਚ ਲਈ 3 ਲੱਖ ਰੁਪਏ ਪ੍ਰਾਪਤ ਕਰਦੇ ਹਨ। ਉਹ ਟੀ-20 ਲੀਗ ਤੋਂ ਸਾਲਾਨਾ 15 ਕਰੋੜ ਰੁਪਏ ਕਮਾਉਂਦੇ ਹਨ।

ਇਹ ਵੀ ਪੜ੍ਹੋ: ਭਾਰਤੀ ਫੁੱਟਬਾਲ ਟੀਮ ਨੇ 5 ਸਾਲਾਂ ਬਾਅਦ ਜਿੱਤਿਆ ਇੰਟਰਕਾਂਟੀਨੈਂਟਲ ਕੱਪ : ਫਾਈਨਲ ਮੈਚ 'ਚ ਲੇਬਨਾਨ ਨੂੰ ਹਰਾਇਆ

ਕੋਹਲੀ ਨੇ ਕਈ ਸਟਾਰਟ-ਅੱਪਸ ਵਿੱਚ ਨਿਵੇਸ਼ ਕੀਤਾ ਹੋਇਆ ਹੈ, ਜਿਸ ਵਿੱਚ ਬਲੂ ਟ੍ਰਾਇਬ, ਯੂਨੀਵਰਸਲ ਸਪੋਰਟਸਬਿਜ਼, ਐੱਮ.ਪੀ.ਐੱਲ., ਸਪੋਰਟਸ ਕਾਨਵੋ, ਡਿਜਿਟ ਆਦਿ ਸ਼ਾਮਲ ਹਨ। ਕੋਹਲੀ ਦੇ ਬ੍ਰਾਂਡ ਐਡੋਰਸਮੈਂਟਸ 18 ਤੋਂ ਵੱਧ ਹਨ, ਜਿਨ੍ਹਾਂ ਵਿੱਚ ਵੀਵੋ, ਮਿੰਤਰਾ, ਬਲੂ ਸਟਾਰ, ਵੋਲਿਨੀ, ਲਕਸੋਰ, ਐੱਚ.ਐੱਸ.ਬੀ.ਸੀ., ਉਬੇਰ, ਐੱਮ.ਆਰ.ਐੱਫ., ਟਿਸੋਟ, ਸਿੰਥੋਲ ਅਤੇ ਹੋਰ ਸ਼ਾਮਲ ਹਨ ਅਤੇ ਉਹ ਪ੍ਰਤੀ ਇਸ਼ਤਿਹਾਰ ਸ਼ੂਟ 7.50 ਤੋਂ 10 ਕਰੋੜ ਰੁਪਏ ਤੱਕ ਦੀ ਫੀਸ ਲੈਂਦੇ ਹਨ। ਉਹ ਬ੍ਰਾਂਡ ਐਡੋਰਸਮੈਂਟ ਨਾਲ ਤਕਰੀਬਨ 175 ਕਰੋੜ ਰੁਪਏ ਦੀ ਕਮਾਈ ਕਰਦੇ ਹਨ।

ਇਹ ਵੀ ਪੜ੍ਹੋ: ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਇਸ ਮਾਮਲੇ 'ਚ ਪਾਏ ਗਏ ਦੋਸ਼ੀ, ICC ਨੇ ਦਿੱਤੀ ਸਜ਼ਾ

ਸੋਸ਼ਲ ਮੀਡੀਆ 'ਤੇ ਕੋਹਲੀ ਹਰ ਪੋਸਟ ਦੇ ਹਿਸਾਬ ਨਾਲ ਚਾਰਜ ਕਰਦੇ ਹਨ। ਕੋਹਲੀ ਇੰਸਟਾਗ੍ਰਾਮ 'ਤੇ ਪ੍ਰਤੀ ਪੋਸਟ 8.9 ਕਰੋੜ ਰੁਪਏ ਅਤੇ ਅਤੇ ਟਵਿੱਟਰ 'ਤੇ 2.5 ਕਰੋੜ ਰੁਪਏ ਲੈਂਦੇ ਹਨ। ਉਹ ਲਗਜ਼ਰੀ ਵੀਅਰ ਲਈ One8, ਇੱਕ ਰੈਸਟੋਰੈਂਟ ਅਤੇ athleisure, Wrogn ਵਰਗੇ ਬ੍ਰਾਂਡਾਂ ਦੇ ਵੀ ਮਾਲਕ ਹਨ। ਉਨ੍ਹਾਂ ਕੋਲ ਦੋ ਘਰ ਹਨ, ਇੱਕ ਮੁੰਬਈ ਵਿੱਚ ਜਿਸ ਦੀ ਕੀਮਤ 34 ਕਰੋੜ ਰੁਪਏ ਹੈ ਅਤੇ ਦੂਜਾ ਗੁਰੂਗ੍ਰਾਮ ਵਿੱਚ ਜਿਸ ਦੀ ਕੀਮਤ 80 ਕਰੋੜ ਰੁਪਏ ਹੈ। ਉਨ੍ਹਾਂ ਕੋਲ 31 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਵੀ ਹਨ। ਕੋਹਲੀ ਇੱਕ ਫੁੱਟਬਾਲ ਕਲੱਬ, ਇੱਕ ਟੈਨਿਸ ਟੀਮ ਅਤੇ ਇੱਕ ਪ੍ਰੋ-ਕੁਸ਼ਤੀ ਟੀਮ ਦੇ ਵੀ ਮਾਲਕ ਹਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਦੀ ਗੰਦੀ ਕਰਤੂਤ, ਮਸਾਜ ਪਾਰਲਰ 'ਚ ਕੁੜੀਆਂ ਨਾਲ ਕਰਦਾ ਸੀ ਜਬਰ-ਜ਼ਿਨਾਹ, ਮਿਲੀ ਸਖ਼ਤ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News