ਕੋਹਲੀ ਦਾ ਗੰਭੀਰ ਨੂੰ ਕਰਾਰਾ ਜਵਾਬ, ਕਿਹਾ- ਬਾਹਰ ਬੈਠੇ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ

Saturday, Mar 23, 2019 - 03:07 PM (IST)

ਕੋਹਲੀ ਦਾ ਗੰਭੀਰ ਨੂੰ ਕਰਾਰਾ ਜਵਾਬ, ਕਿਹਾ- ਬਾਹਰ ਬੈਠੇ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ

ਚੇਨਈ : ਵਿਰਾਟ ਕੋਹਲੀ ਨੇ ਗੌਤਮ ਗੰਭੀਰ ਦੀ ਟਿੱਪਣੀ ਸਬੰਧੀ ਸ਼ੁੱਕਰਵਾਰ ਨੂੰ ਸਾਬਕਾ ਸਲਾਮੀ ਬੱਲੇਬਾਜ਼ ਦਾ ਨਾਂ ਲਏ ਬਿਨਾ ਕਿਹਾ ਕਿ ਜੇਕਰ ਉਹ ਇਹ ਸੋਚਣ ਲੱਗੇ ਕਿ ਬਾਹਰ ਬੈਠੇ ਲੋਕ ਕੀ ਕਹਿੰਦੇ ਹਨ ਤਾਂ ਉਹ ਘਰ ਬੈਠੇ ਹੁੰਦੇ।

PunjabKesari

ਕੌਣ ਕੀ ਕਹਿੰਦਾ ਹੈ ਕੋਈ ਪਰਵਾਹ ਨਹੀਂ : ਕੋਹਲੀ
ਗੰਭੀਰ ਦੀ ਟਿੱਪਣੀ ਬਾਰੇ ਕੋਹਲੀ ਨੇ ਕਿਹਾ, ''ਯਕੀਨੀ ਤੌਰ 'ਤੇ ਤੁਸੀਂ ਆਈ. ਪੀ. ਐੱਲ. ਜਿੱਤਣਾ ਚਾਹੁੰਦੇ ਹੋ। ਮੈਂ ਵੀ ਉਹ ਹੀ ਕਰ ਰਿਹਾ ਹਾਂ ਜੋ ਮੇਰੇ ਤੋਂ ਉਮੀਦ ਕੀਤੀ ਜਾਂਦੀ ਹੈ। ਮੈਂ ਪਰਵਾਹ ਨਹੀਂ ਕਰਦਾ ਕਿ ਮੇਰੇ ਆਈ. ਪੀ. ਐੱਲ. ਜਿੱਤਣ ਜਾਂ ਨਹੀਂ ਜਿੱਤਣ 'ਤੇ ਆਲੋਚਨਾ ਕੀਤੀ ਜਾਵੇਗੀ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਣਾ ਸਰਵਸ੍ਰੇਸ਼ਠ ਕਰਾਂ, ਜਿੰਨਾ ਕਰ ਸਕਦਾ ਹਾਂ। ਮੈਂ ਸਾਰੇ ਸੰਭਾਵਤ ਖਿਤਾਬ ਜਿੱਤਣਾ ਚਾਹੁੰਦਾ ਹਾਂ ਪਰ ਕਦੇ-ਕਦੇ ਅਜਿਹਾ ਨਹੀਂ ਹੁੰਦਾ।''


Related News