ਵਿਰਾਟ ਕੋਹਲੀ ਦੀ ਫਾਰਮ RCB ਦੀ ਪਲੇਆਫ 'ਚ ਜਗ੍ਹਾ ਤੈਅ ਕਰੇਗੀ : ਮੁਹੰਮਦ ਕੈਫ

Thursday, Mar 14, 2024 - 04:02 PM (IST)

ਵਿਰਾਟ ਕੋਹਲੀ ਦੀ ਫਾਰਮ RCB ਦੀ ਪਲੇਆਫ 'ਚ ਜਗ੍ਹਾ ਤੈਅ ਕਰੇਗੀ : ਮੁਹੰਮਦ ਕੈਫ

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਧਮਾਕੇਦਾਰ ਬੱਲੇਬਾਜ਼ ਦੀ ਫਾਰਮ 'ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਆਰ. ਸੀ. ਬੀ. ਦੀ ਪਲੇਆਫ 'ਚ ਜਗ੍ਹਾ ਤੈਅ ਕਰੇਗਾ। ਕੋਹਲੀ ਨੇ ਬੈਂਗਲੁਰੂ ਵਿੱਚ ਅਫਗਾਨਿਸਤਾਨ ਦੇ ਖਿਲਾਫ  ਸਿਫਰ ਦੌੜ ਬਣਾਈ ਤੇ ਜਨਵਰੀ ਤੋਂ ਬਾਅਦ ਭਾਰਤ ਲਈ ਨਹੀਂ ਖੇਡੇ। ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਦੂਰੀ ਬਣਾ ਲਈ ਸੀ। ਰਾਇਲ ਚੈਲੰਜਰਜ਼ ਬੰਗਲੌਰ ਨੇ ਸੋਮਵਾਰ ਨੂੰ ਆਪਣਾ ਆਈ. ਪੀ. ਐਲ. ਟ੍ਰੇਨਿੰਗ ਸੈਸ਼ਨ ਸ਼ੁਰੂ ਕੀਤਾ ਅਤੇ 2024 ਦਾ ਆਪਣਾ ਪਹਿਲਾ ਮੈਚ ਚੇਨਈ ਵਿੱਚ 22 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਵਿਰਾਟ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।

ਕੈਫ ਨੇ ਵਿਰਾਟ ਕੋਹਲੀ ਦੀ ਸ਼ਾਨਦਾਰ ਫਾਰਮ ਅਤੇ ਆਰਸੀਬੀ ਦੀਆਂ ਪਲੇਆਫ ਦੀਆਂ ਉਮੀਦਾਂ ਵਿੱਚ ਨਿਭਾਈ ਗਈ ਮਹੱਤਵਪੂਰਣ ਭੂਮਿਕਾ ਬਾਰੇ ਲੰਮੀ ਗੱਲ ਕੀਤੀ। ਕੈਫ ਨੇ ਕਿਹਾ, 'ਵਿਰਾਟ ਕੋਹਲੀ ਪਿਛਲੇ 1-2 ਸਾਲਾਂ ਤੋਂ ਸ਼ਾਨਦਾਰ ਕ੍ਰਿਕਟ ਖੇਡ ਰਹੇ ਹਨ; ਉਹ ਚੰਗੀ ਫਾਰਮ 'ਚ ਹੈ। ਮੈਨੂੰ ਏਸ਼ੀਆ ਕੱਪ ਦੇ ਦੌਰਾਨ ਯਾਦ ਹੈ ਜਦੋਂ ਉਸਨੇ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾਇਆ ਸੀ; ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਉਦੋਂ ਤੋਂ ਸ਼ਾਨਦਾਰ ਫਾਰਮ 'ਚ ਹੈ ਅਤੇ ਜਦੋਂ ਵਿਰਾਟ ਕੋਹਲੀ ਵਰਗਾ ਖਿਡਾਰੀ ਫਾਰਮ 'ਚ ਹੁੰਦਾ ਹੈ ਤਾਂ ਉਹ ਹਰ ਮੈਚ 'ਚ ਦੌੜਾਂ ਬਣਾਉਣਾ ਜਾਣਦਾ ਹੈ, ਉਹ ਵਿਸ਼ਵ ਕੱਪ ਦੌਰਾਨ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਵੀ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਉਹ ਇਸ ਸ਼ਾਨਦਾਰ ਫਾਰਮ ਨੂੰ ਜਾਰੀ ਰੱਖੇਗਾ।

ਦੋ ਸੈਂਕੜਿਆਂ ਨਾਲ, ਵਿਰਾਟ ਕੋਹਲੀ ਨੇ 2023 ਦੇ ਆਈ. ਪੀ. ਐਲ. ਸੀਜ਼ਨ ਵਿੱਚ 14 ਮੈਚਾਂ ਵਿੱਚ 53.25 ਦੀ ਪ੍ਰਭਾਵਸ਼ਾਲੀ ਔਸਤ ਨਾਲ 639 ਦੌੜਾਂ ਬਣਾਈਆਂ। ਕੈਫ ਨੇ ਕੋਹਲੀ ਦਾ ਸਮਰਥਨ ਕੀਤਾ, ਬ੍ਰੇਕ ਤੋਂ ਬਾਅਦ ਖਤਰਨਾਕ ਵਾਪਸੀ ਕਰਨ ਦੀ ਉਸ ਦੀ ਯੋਗਤਾ ਨੂੰ ਸਵੀਕਾਰ ਕੀਤਾ। ਉਸ ਨੇ ਕਿਹਾ, 'ਵਿਰਾਟ ਕੋਹਲੀ ਦੀ ਇਕ ਖਾਸ ਗੱਲ ਇਹ ਹੈ ਕਿ ਜਦੋਂ ਵੀ ਉਹ ਬ੍ਰੇਕ ਤੋਂ ਵਾਪਸ ਆਉਂਦੇ ਹਨ ਤਾਂ ਬਹੁਤ ਵਧੀਆ ਖੇਡਦੇ ਹਨ। ਜ਼ਿਆਦਾਤਰ ਖਿਡਾਰੀ ਫਾਰਮ 'ਚ ਬਣੇ ਰਹਿਣ ਲਈ ਸੰਪਰਕ 'ਚ ਰਹਿਣਾ ਅਤੇ ਨਿਯਮਤ ਤੌਰ 'ਤੇ ਖੇਡਣਾ ਚਾਹੁੰਦੇ ਹਨ ਪਰ ਵਿਰਾਟ ਕੋਹਲੀ ਜਦੋਂ ਵੀ ਬ੍ਰੇਕ ਤੋਂ ਵਾਪਸੀ ਕਰਦੇ ਹਨ ਤਾਂ ਉਹ ਜ਼ਿਆਦਾ ਖਤਰਨਾਕ ਬੱਲੇਬਾਜ਼ ਦੇ ਰੂਪ 'ਚ ਸਾਹਮਣੇ ਆਉਂਦੇ ਹਨ। ਹਾਂ, ਗ੍ਰੀਨ ਅਤੇ ਮੈਕਸਵੈੱਲ ਟੀਮ 'ਚ ਹਨ ਪਰ ਵਿਰਾਟ ਕੋਹਲੀ ਦੀ ਫਾਰਮ ਹੀ ਆਰ. ਸੀ. ਬੀ. ਦੀ ਪਲੇਆਫ 'ਚ ਜਗ੍ਹਾ ਤੈਅ ਕਰੇਗੀ। ਮਹੱਤਵਪੂਰਨ ਹੈ ਕਿ ਪਲੇਆਫ ਲਈ ਕੁਆਲੀਫਾਈ ਕਰਨ ਲਈ ਆਰਸੀਬੀ ਲਈ ਮੈਕਸਵੈੱਲ ਅਤੇ ਗ੍ਰੀਨ ਦੇ ਨਾਲ ਵਿਰਾਟ ਕੋਹਲੀ  ਫਾਰਮ ਵਿੱਚ ਹਨ।


author

Tarsem Singh

Content Editor

Related News