ਚੇਨਈ ਖ਼ਿਲਾਫ਼ ਹਰੀ ਜਰਸੀ ਪਾ ਕੇ ਖੇਡਣਗੇ ਕੋਹਲੀ ਦੇ ਖਿਡਾਰੀ, ਜਾਣੋ ਕੀ ਹੈ ਕਾਰਨ
Saturday, Oct 24, 2020 - 05:44 PM (IST)
ਸਪੋਰਟਸ ਡੈਸਕ : ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ ਗੋ ਗ੍ਰੀਨ ਪਹਿਲ ਤਹਿਤ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਹਰੀ ਜਰਸੀ ਪਾ ਕੇ ਮੈਦਾਨ ਵਿਚ ਉਤਰੇਗੀ। ਆਰ.ਸੀ.ਬੀ. ਅਤੇ ਸੀ.ਐਸ.ਕੇ. ਵਿਚਾਲੇ ਮੈਚ ਐਤਵਾਰ ਨੂੰ ਦੁਬਈ ਇੰਟਰਨੈਸ਼ਨ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਮੈਚ ਵਿਚ ਆਰ.ਸੀ.ਬੀ. ਪਲੇਅ ਆਫ ਵਿਚ ਸਥਾਨ ਪੱਕਾ ਕਰਨ, ਜਦੋਂ ਕਿ ਸੀ.ਐਸ.ਕੇ. ਆਤਮ ਸਨਮਾਨ ਲਈ ਉਤਰੇਗੀ।
ਇਹ ਵੀ ਪੜ੍ਹੋ: ਕੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਅਦ ਹੁਣ IPL ਤੋਂ ਸੰਨਿਆਸ ਲੈਣ ਵਾਲੇ ਹਨ MS ਧੋਨੀ ?
ਸਾਰੇ ਖਿਡਾਰੀ ਅਤੇ ਸਹਿਯੋਗੀ ਕਾਮੇ ਹਰੇ ਰੰਗ ਦੀ ਜਰਸੀ ਵਿਚ ਦਿਖਾਈ ਦੇਣਗੇ ਤਾਂ ਕਿ ਧਰਤੀ ਨੂੰ ਸਾਫ਼ ਅਤੇ ਸਿਹਤਮੰਦ ਰੱਖਣ ਦੇ ਬਾਰੇ ਵਿਚ ਜਾਗਰੂਕਤਾ ਫੈਲਾਉਣ ਲਈ ਮਦਦ ਮਿਲੇ। ਏ.ਬੀ. ਡਿਵਿਲਿਅਰਸ ਨੇ ਆਰ.ਸੀ.ਬੀ. ਦੇ ਟਵਿਟਰ ਹੈਂਡਲ 'ਤੇ ਸਾਂਝੀ ਕੀਤੀ ਗਈ ਵੀਡੀਓ ਵਿਚ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ, 25 ਅਕਤੂਬਰ ਨੂੰ ਅਸੀਂ ਸਾਡੀ ਹਰੀ ਜਰਸੀ ਵਿਚ ਸੀ.ਐਸ.ਕੇ. ਖ਼ਿਲਾਫ਼ ਖੇਡਾਂਗੇ।
Bold Diaries: RCB Go Green Initiative
RCB players will sport the Green Jerseys against CSK tomorrow to spread awareness about keeping the planet clean and healthy.#PlayBold #IPL2020 #WeAreChallengers #Dream11IPL pic.twitter.com/jW6rUqWW62
— Royal Challengers Bangalore (@RCBTweets) October 24, 2020
ਡਿਵਿਲਿਅਰਸ ਨੇ ਕਿਹਾ, 'ਉਪਯੋਗ ਵਿਚ ਨਾ ਹੋਣ 'ਤੇ ਲਾਈਟ ਅਤੇ ਟੈਪ ਬੰਦ ਕਰ ਦਿਓ। ਸਾਨੂੰ ਕੂੜੇ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਪਲਾਸਟਿਕ ਦਾ ਉਪਯੋਗ ਘੱਅ ਕਰਨਾ ਚਾਹੀਦਾ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ, ਸਾਨੂੰ ਪਲਾਸਟਿਕ ਦੀਆਂ ਬੋਤਲਾਂ ਚੁੱਕ ਲੈਣੀ ਚਾਹੀਦੀਆਂ ਹਨ। ਇਨ੍ਹਾਂ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਜੇਕਰ ਕੋਈ ਵਿਅਕਤੀ ਧਿਆਨ ਰੱਖਦਾ ਹੈ ਤਾਂ ਅਸਲ ਵਿਚ ਸਾਡੇ ਵਾਤਾਵਰਣ ਦੀ ਮਦਦ ਕਰਨ ਲਈ ਕਿ ਲੰਬਾ ਰਸਤਾ ਤੈਅ ਕਰ ਸਕਦਾ ਹੈ।'
ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿਚ ਆਰ.ਸੀ.ਬੀ. ਸਭ ਤੋਂ ਮਜ਼ਬੁਤ ਟੀਮਾਂ ਵਿਚੋਂ ਇਕ ਹੈ। ਆਰ.ਸੀ.ਬੀ. ਨੇ 10 ਵਿਚੋਂ 7 ਮੈਚ ਜਿੱਤ ਕੇ 14 ਅੰਕ ਹਾਸਲ ਕਰ ਲਏ ਹਨ ਅਤੇ ਪਲੇਅ ਆਫ ਵਿਚ ਜਾਣ ਵਾਲੀਆਂ ਟੀਮਾਂ ਵਿਚ ਸ਼ਾਮਲ ਹੈ।