ਮੈਚ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ- 80 ਫੀਸਦੀ ਸਮਰਥਨ ਸਾਡਾ ਸਟੇਡੀਅਮ 'ਚ ਸੀ

01/24/2020 6:12:49 PM

ਸਪੋਰਟਸ ਡੈਸਕ— ਚੌਥੀ ਵਾਰ 200+ ਦਾ ਟੀਚਾ ਹਾਸਲ ਕਰਨ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਾਫ਼ੀ ਖੁਸ਼ ਦਿਖਾਈ ਦਿੱਤੇ। ਆਕਲੈਂਡ 'ਚ ਨਿਊਜ਼ੀਲੈਂਡ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਕੋਹਲੀ ਨੇ ਕਿਹਾ ਕਿ ਅਸੀਂ ਸਿਰਫ ਮੈਚ ਦਾ ਆਨੰਦ ਲਿਆ। ਦੋ ਦਿਨ ਪਹਿਲਾਂ ਇੱਥੇ ਆਉਣਾ ਅਤੇ ਇਸ ਤਰ੍ਹਾਂ ਦੀ ਖੇਡ ਖੇਡਣੀ, ਇਹ ਸ਼ਾਨਦਾਰ ਸੀ। ਕੋਹਲੀ ਨੇ ਕਿਹਾ ਕਿ ਜਦੋਂ ਅਸੀਂ ਸਟੇਡੀਅਮ 'ਚ ਸੀ ਤਾਂ ਅਜਿਹਾ ਲਗਾ ਜਿਵੇਂ 80 ਫ਼ੀਸਦੀ ਸਮਰਥਨ ਸਾਡੇ ਲਈ ਹੀ ਸੀ। ਦਰਸ਼ਕਾਂ ਨੇ ਸਾਨੂੰ ਖੂਬ ਉਤਸ਼ਾਹਿਤ ਕੀਤਾ।PunjabKesari ਕੋਹਲੀ ਨੇ ਕਿਹਾ ਕਿ ਜਦੋਂ ਵੀ ਤੁਹਾਨੂੰ 200+ ਦਾ ਟੀਚਾ ਮਿਲਦਾ ਹੈ ਤਾਂ ਤੁਹਾਨੂੰ ਇਕ ਵੱਡੀ ਸਪੋਰਟ ਦੀ ਜ਼ਰੂਰਤ ਰਹਿੰਦੀ ਹੈ। ਅਸੀਂ ਟੀਮ 'ਚ ਕਦੇ ਵੀ ਜੇਟਲੈਗ ਦੀ ਗੱਲ ਨਹੀਂ ਕੀਤੀ। ਅਸੀਂ ਕੋਈ ਬਹਾਨਾ ਨਹੀਂ ਚਾਹੁੰਦੇ ਸੀ। ਅਸੀਂ ਸਿਰਫ ਇਸ ਗੱਲ 'ਤੇ ਧਿਆਨ ਕੇਂਦਰਿਤ ਕੀਤਾ ਕਿ ਸਾਨੂੰ ਜਿੱਤਣ ਲਈ ਕੀ ਕਰਨਾ ਚਾਹੀਦਾ ਹੈ। ਅਸੀਂ ਬਸ ਖੇਡਣਾ ਚਾਹੁੰਦੇ ਸੀ। ਅਸੀਂ ਪਿਛਲੇ ਇਕ ਸਾਲ 'ਚ ਟੀ-20 ਅੰਤਰਰਾਸ਼ਟਰੀ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।PunjabKesari
ਕੋਹਲੀ ਨੇ ਆਕਲੈਂਡ ਦੀ ਪਿੱਚ ਦੀ ਤਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਪਿੱਚ 'ਤੇ ਕਾਫੀ ਦੌੜਾਂ ਬਣਦੀਆਂ ਹਨ। ਇਹ ਬੱਲੇਬਾਜ਼ਾਂ ਲਈ ਕਾਫ਼ੀ ਚੰਗੀ ਹੈ। ਇਕ ਸਮਾਂ ਜਦੋਂ ਨਿਊਜ਼ੀਲੈਂਡ ਖੇਡ ਰਹੀ ਸੀ ਤਾਂ ਸਾਨੂੰ ਲੱਗ ਰਿਹਾ ਸੀ ਕਿ ਉਹ 230 ਦੇ ਨੇੜੇ ਜਾਣਗੇ ਪਰ ਉਦੋਂ ਸਾਡੇ ਗੇਂਦਬਾਜ਼ਾਂ ਨੇ ਵਾਪਸੀ ਕੀਤੀ। ਇਹੀ ਸਾਡੇ ਲਈ ਟਰਨਿੰਗ ਪੁਵਾਇੰਟ ਰਿਹਾ। ਕੇ. ਐੱਸ. ਰਾਹੁਲ ਅਤੇ ਅਈਅਰ ਨੇ ਚੰਗੀ ਪਾਰੀ ਖੇਡੀ। ਇਹ ਅਗਲੀ ਸੀਰੀਜ਼ 'ਚ ਵੀ ਜਾਰੀ ਰਹੇਗਾ।


Related News