ਵਿਰਾਟ ਕੋਹਲੀ ਨੇ ਇਕ ਹੀ ਮੈਚ 'ਚ ਬਣਾ ਦਿੱਤੇ 2-2 ਅਰਧ ਸੈਂਕੜੇ, ਜਾਣੋ ਦਿਲਚਸਪ ਮਾਜਰਾ

09/07/2017 12:36:26 PM

ਨਵੀਂ ਦਿੱਲੀ— ਕੀ ਤੁਸੀਂ ਕਦੇ ਸੁਣਿਆ ਹੈ ਕਿ ਇਕ ਖਿਡਾਰੀ ਨੇ ਇਕ ਹੀ ਮੈਚ ਵਿਚ ਦੋ-ਦੋ ਅਰਧ ਸੈਂਕੜੇ ਲਗਾ ਦਿੱਤੇ ਹੋਣ ਅਤੇ ਉਹ ਵੀ ਇਕ ਹੀ ਦਿਨ ਵਿਚ। ਨਹੀਂ ਨਾ, ਪਰ ਅਜਿਹਾ ਹੋਇਆ ਹੈ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਇਸਨੂੰ ਕਰਨ ਵਾਲਾ ਖਿਡਾਰੀ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਇੱਕਮਾਤਰ ਟੀ-20 ਮੈਚ ਵਿਚ ਵਿਰਾਟ ਕੋਹਲੀ ਨੇ ਇਕ ਹੀ ਮੈਚ ਵਿੱਚ ਦੋ-ਦੋ ਅਰਧ ਸੈਂਕੜੇ ਲਗਾਉਣ ਦਾ ਕਮਾਲ ਕਰ ਕੇ ਵਿਖਾਇਆ ਹੈ।
ਕੋਹਲੀ ਨੇ ਇਸ ਤਰ੍ਹਾਂ ਕੀਤਾ ਇਹ ਕਾਰਨਾਮਾ
ਵਿਰਾਟ ਕੋਹਲੀ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ ਅਤੇ ਮੈਦਾਨ ਉੱਤੇ ਉਤਰਦੇ ਹੀ ਭਾਰਤੀ ਕਪਤਾਨ ਨੇ ਅਰਧ ਸੈਂਕੜਾ ਲਗਾ ਦਿੱਤਾ, ਕਿਉਂਕਿ ਇਹ ਕੋਹਲੀ ਦਾ 50ਵਾਂ ਕੌਮਾਂਤਰੀ ਟੀ-20 ਮੈਚ ਰਿਹਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 7 ਵਿਕਟ ਗੁਆ ਕੇ 170 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਦੇ ਕਪਤਾਨ ਨੇ ਤਾਬੜ-ਤੋੜ ਪਾਰੀ ਖੇਡਦੇ ਹੋਏ ਸਿਰਫ 54 ਗੇਂਦਾਂ ਵਿਚ 82 ਦੌੜਾਂ ਦੀ ਪਾਰੀ ਖੇਡਦੇ ਹੋਏ ਆਪਣੇ 50ਵੇਂ ਟੀ-20 ਮੈਚ ਵਿਚ ਅਰਧ ਸੈਂਕੜਾ ਲਗਾਇਆ। ਇਸ ਪਾਰੀ ਵਿਚ ਵਿਰਾਟ ਕੋਹਲੀ ਦੇ ਬੱਲੇ ਤੋਂ 7 ਚੌਕੇ ਅਤੇ 1 ਸਿਕਸ ਨਿਕਲਿਆ। ਇਸ ਮੈਚ ਵਿਚ ਅਰਧ ਸੈਂਕੜਾ ਜਮਾਉਂਦੇ ਹੀ ਕੋਹਲੀ ਦੁਨੀਆ ਦੇ ਅਜਿਹੇ ਚੌਥੇ ਬੱਲੇਬਾਜ਼ ਬਣ ਗਏ ਜਿਨ੍ਹਾਂ ਨੇ ਆਪਣੇ 50ਵੇਂ ਟੀ-20 ਮੈਚ ਵਿਚ ਅਰਧ ਸੈਂਕੜੇ ਬਣਾਇਆ।


ਇਸ ਮੁਕਾਬਲੇ ਨੂੰ ਖੇਡਦੇ ਹੀ ਵਿਰਾਟ ਕੋਹਲੀ ਭਾਰਤ ਦੇ ਪੰਜਵੇਂ ਅਜਿਹੇ ਖਿਡਾਰੀ ਬਣ ਗਏ ਜਿਨ੍ਹਾਂ ਨੇ 50 ਟੀ-20 ਮੈਚ ਖੇਡੇ ਹਨ। ਇਨ੍ਹਾਂ 50 ਟੀ-20 ਮੈਚਾਂ ਵਿਚ ਕੋਹਲੀ ਦੇ ਬੱਲੇ ਤੋਂ 1344 ਦੌੜਾਂ ਬਣੀਆਂ ਹਨ। ਇਸ ਫਾਰਮੈਟ ਵਿਚ ਕੋਹਲੀ 17 ਅਰਧ ਸੈਂਕੜੇ ਲਗਾ ਚੁੱਕੇ ਹਨ ਅਤੇ ਉਹ ਦੁਨੀਆ ਦੇ ਇਕਲੌਤੇ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦਾ ਔਸਤ ਟੀ-20 ਕੌਮਾਂਤਰੀ ਮੈਚਾਂ ਵਿੱਚ 50 ਤੋਂ ਉੱਤੇ ਹੈ। ਟੀ-20 ਵਿਚ ਕੋਹਲੀ ਦਾ ਔਸਤ 53.82 ਦਾ ਹੈ। ਟੀ-20 ਕ੍ਰਿਕਟ ਦੇ ਇਸ ਫਾਰਮੈਟ ਵਿਚ ਕੋਹਲੀ ਦਾ ਸਰਵਸ੍ਰੇਸ਼ਠ ਸਕੋਰ ਅਜੇਤੂ 90 ਦੌੜਾਂ ਹੈ।


Related News