2008 ਤੋਂ ਲੈ ਕੇ 2021 ਤੱਕ ਬਹੁਤ ਬਦਲ ਗਿਆ ਵਿਰਾਟ ਕੋਹਲੀ ਦਾ ਲਾਈਫ ਸਟਾਈਲ
Tuesday, Jul 13, 2021 - 11:53 PM (IST)
ਨਵੀਂ ਦਿੱਲੀ- ਭਾਰਤੀ ਸੀਨੀਅਰ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਮੈਦਾਨ 'ਤੇ ਦੌੜਾਂ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਟੀਮ ਨੂੰ ਇਕੱਠੇ ਲੈ ਕੇ ਅੱਗੇ ਚੱਲਣ ਦੀ ਗੱਲ, ਕੋਹਲੀ ਹਰ ਜਗ੍ਹਾ 'ਤੇ ਸਾਂਝੇਦਾਰੀ ਨਾਲ ਕੰਮ ਲੈਂਦੇ ਹੋਏ ਨਜ਼ਰ ਆਉਂਦੇ ਹਨ। ਅੱਜ ਕੋਹਲੀ ਆਪਣੀ ਮਿਹਨਤ ਦੇ ਦਮ 'ਤੇ ਇਕ ਸਫਲ ਕ੍ਰਿਕਟਰ ਅਤੇ ਕਪਤਾਨ ਬਣੇ ਹਨ ਅਤੇ ਨਾਲ ਹੀ ਉਹ ਇਕ ਕਾਮਯਾਬ ਵਿਅਕਤੀ ਵੀ ਹਨ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਖੇਡ ਅਤੇ ਲਾਈਫ ਸਟਾਈਲ ਦੋਵੇਂ ਹੀ ਰਾਇਲ ਮੰਨੇ ਜਾਂਦੇ ਹਨ। ਜਿਵੇਂ ਉਹ ਮੈਦਾਨ 'ਤੇ ਬੱਲੇਬਾਜ਼ੀ ਰਾਇਲ ਅੰਦਾਜ਼ ਵਿਚ ਕਰਦੇ ਹਨ, ਠੀਕ ਉਸੇ ਤਰ੍ਹਾਂ ਹੀ ਆਪਣੀ ਨਿਜੀ ਜ਼ਿੰਦਗੀ ਵਿਚ ਵੀ ਰਾਇਲ ਅੰਦਾਜ਼ ਵਿਚ ਆਪਣਾ ਲਾਈਫ ਸਟਾਈਲ ਜਿੱਤੇ ਹਨ। ਵਿਰਾਟ ਦੇ 2008 ਤੋਂ ਲੈ ਕੇ 2021 ਤੱਕ ਦੇ ਲਾਈਫ ਸਟਾਈਲ ਵਿਚ ਆਏ ਬਦਲਾਅ ਦੇ ਬਾਰੇ ਵਿਚ ਜਾਣਦੇ ਹਾਂ-
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼
ਸੋਸ਼ਲ ਮੀਡੀਆ 'ਤੇ ਕਪਤਾਨ ਵਿਰਾਟ ਕੋਹਲੀ ਇਕ ਪੁਰਾਣੀ ਦੀ ਤਸਵੀਰ, ਜੋਕਿ 2008 ਦੀ ਦੱਸੀ ਜਾ ਰਹੀ ਹੈ ਉਹ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿਚ ਵਿਰਾਟ ਬਹੁਤ ਸਿੱਧੇ-ਸਾਧੇ ਲੁਕ ਵਿਚ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਉਨ੍ਹਾਂ ਦੀ ਘੜੀ ਮੀਡੀਆ ਰਿਪੋਰਟ ਅਨੁਸਾਰ ਤਾਂ ਵਿਰਾਟ ਇਸ ਤਸਵੀਰ ਵਿਚ ਜਿਸ ਘੜੀ ਨੂੰ ਪਾਇਆ ਹੋਇਆ ਹੈ ਉਸਦੀ 1900 ਰੁਪਏ ਹੈ।
ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
2021 ਵਿਚ ਵਿਰਾਟ ਕੋਹਲੀ ਦਾ ਲਾਈਫ ਸਟਾਈਲ
ਇਸ ਦੌਰਾਨ ਅੱਜ ਵਿਰਾਟ ਕੋਹਲੀ ਦਾ ਲਾਈਫ ਸਟਾਈਲ ਬਿਲਕੁਲ ਹੀ ਰਾਇਲ ਹੋ ਚੁੱਕਿਆ ਹੈ। ਕੋਹਲੀ ਦੀ ਗੁੱਟ (ਕਲਾਈ) 'ਤੇ ਹੁਣ ਜੋ ਘੜੀ ਨਜ਼ਰ ਆਉਂਦੀ ਹੈ ਉਹ ਬਹੁਤ ਮਹਿੰਗੀ ਹੈ। ਜਿਸਦੀ ਕੀਮਤ 69 ਲੱਖ 12 ਹਜ਼ਾਰ ਰੁਪਏ ਹੈ। ਰਿਪੋਰਟ ਅਨੁਸਾਰ ਇਸ ਘੜੀ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸ਼ੁੱਧ ਸੋਨਾ ਅਤੇ ਡਾਇਮੰਡ ਦਾ ਇਸਤੇਮਾਲ ਹੋਇਆ ਹੈ। ਇਸ ਦੌਰਾਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਰਾਟ ਦੇ ਲਾਈਫ ਸਟਾਈਲ 'ਚ ਉਦੋਂ ਅਤੇ ਹੁਣ ਤੱਕ ਜ਼ਮੀਨ ਅਸਮਾਨ ਦਾ ਅੰਤਰ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਲਗਾਤਾਰ 5ਵੇਂ ਸਾਲ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਚੋਟੀ 100 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹਨ। ਕੋਹਲੀ ਨੇ ਪਿਛਲੇ ਸਾਲ ਕਰੀਬ 197 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ 66ਵੇਂ ਸਥਾਨ 'ਤੇ ਸਨ ਅਤੇ ਇਸ ਸਾਲ ਵਿਰਾਟ 59ਵੇਂ ਨੰਬਰ 'ਤੇ ਪਹੁੰਚ ਗਏ ਹਨ ਅਤੇ ਉਸਦੀ ਕਮਾਈ ਵਿਚ ਹੁਣ 32 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।