ਚੇੱਨਈ ਟੈਸਟ ਜਿੱਤਦੇ ਹੀ ਵਿਰਾਟ ਕੋਹਲੀ ਨੇ ਛੱਡਿਆ ਟੀਮ ਇੰਡੀਆ ਦਾ ਸਾਥ

Monday, Sep 23, 2024 - 02:46 PM (IST)

ਚੇੱਨਈ ਟੈਸਟ ਜਿੱਤਦੇ ਹੀ ਵਿਰਾਟ ਕੋਹਲੀ ਨੇ ਛੱਡਿਆ ਟੀਮ ਇੰਡੀਆ ਦਾ ਸਾਥ

ਨਵੀਂ ਦਿੱਲੀ (ਬਿਊਰੋ) : ਚੇਨਈ ਟੈਸਟ ਮੈਚ 'ਚ ਟੀਮ ਇੰਡੀਆ ਨੇ 280 ਦੌੜਾਂ ਨਾਲ ਜਿੱਤ ਦਰਜ ਕਰਕੇ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਚੌਥੇ ਦਿਨ ਹੀ ਚੇਨਈ ਟੈਸਟ ਮੈਚ ਜਿੱਤਣ ਮਗਰੋਂ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਛੱਡ ਦਿੱਤਾ ਹੈ ਅਤੇ ਹੁਣ ਉਹ ਟੀਮ ਇੰਡੀਆ ਨਾਲ ਯਾਤਰਾ ਕਰਨ ਦੀ ਬਜਾਏ ਅਚਾਨਕ ਆਪਣੇ ਘਰ ਪਰਤ ਗਏ ਹਨ।  

ਇੰਡੀਆ ਦਾ ਕੈਂਪ ਛੱਡ ਕੇ ਦਿੱਲੀ ਪਰਤੇ ਵਿਰਾਟ 
ਚੇਨਈ ਟੈਸਟ ਮੈਚ 'ਚ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਬਿਨਾਂ ਟੀਮ ਹੋਟਲ 'ਚ ਰੁਕੇ ਦਿੱਲੀ ਪਰਤ ਆਏ ਹਨ। ਵਿਰਾਟ ਕੋਹਲੀ ਦਿੱਲੀ 'ਚ ਆਪਣੀ ਮਾਂ ਨੂੰ ਮਿਲਣ ਗੁਰੂਗ੍ਰਾਮ ਸਥਿਤ ਆਪਣੇ ਘਰ ਪਹੁੰਚੇ ਹਨ। ਵਿਰਾਟ ਕੋਹਲੀ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਵਿਰਾਟ ਕੋਹਲੀ ਹੁਣ ਕਾਨਪੁਰ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜ ਜਾਣਗੇ। ਇਸ ਤੋਂ ਪਹਿਲਾਂ ਉਹ ਗੁਰੂਗ੍ਰਾਮ ਸਥਿਤ ਆਪਣੇ ਘਰ ਆਪਣੀ ਮਾਂ ਨਾਲ ਸਮਾਂ ਬਿਤਾਉਣਗੇ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਕਾਨਪੁਰ ਦੇ ਮੈਦਾਨ 'ਚ ਹੋਣ ਵਾਲਾ ਦੂਜਾ ਟੈਸਟ ਮੈਚ
ਟੀਮ ਇੰਡੀਆ ਅਤੇ ਬੰਗਲਾਦੇਸ਼ (IND VS BAN) ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ 27 ਸਤੰਬਰ ਤੋਂ 1 ਅਕਤੂਬਰ ਦਰਮਿਆਨ ਖੇਡਿਆ ਜਾਵੇਗਾ। ਟੀਮ ਇੰਡੀਆ ਸਾਲ 2021 ਤੋਂ ਬਾਅਦ ਆਪਣਾ ਪਹਿਲਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਖੇਡੇਗੀ। ਕਾਨਪੁਰ ਦੇ ਮੈਦਾਨ 'ਤੇ ਖੇਡਿਆ ਗਿਆ ਆਖਰੀ ਟੈਸਟ ਮੈਚ ਡਰਾਅ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ

ਚੇਨਈ ਟੈਸਟ ਮੈਚ 'ਚ ਬੱਲੇ ਨਾਲ ਅਸਫਲ ਰਹੇ ਵਿਰਾਟ ਕੋਹਲੀ 
ਟੀਮ ਇੰਡੀਆ ਲਈ ਲੰਬੇ ਸਮੇਂ ਬਾਅਦ ਟੈਸਟ ਕ੍ਰਿਕਟ ਖੇਡ ਰਹੇ ਵਿਰਾਟ ਕੋਹਲੀ ਚੇਨਈ ਟੈਸਟ ਮੈਚ 'ਚ ਬੱਲੇਬਾਜ਼ ਦੇ ਰੂਪ 'ਚ ਬੁਰੀ ਤਰ੍ਹਾਂ ਫਲਾਪ ਹੋ ਗਏ। ਵਿਰਾਟ ਕੋਹਲੀ ਨੇ ਚੇਨਈ ਟੈਸਟ ਮੈਚ ਦੀ ਪਹਿਲੀ ਪਾਰੀ 'ਚ 6 ਦੌੜਾਂ ਅਤੇ ਦੂਜੀ ਪਾਰੀ 'ਚ 17 ਦੌੜਾਂ ਦੀ ਪਾਰੀ ਖੇਡੀ ਹੈ। ਚੇਨਈ ਟੈਸਟ ਮੈਚ 'ਚ ਅਸਫ਼ਲ ਰਹਿਣ ਤੋਂ ਬਾਅਦ ਵਿਰਾਟ ਕੋਹਲੀ ਹੁਣ ਲਗਭਗ 18 ਮਹੀਨਿਆਂ ਬਾਅਦ ਕਾਨਪੁਰ ਟੈਸਟ ਮੈਚ 'ਚ ਟੀਮ ਇੰਡੀਆ ਲਈ ਟੈਸਟ ਕ੍ਰਿਕਟ 'ਚ ਸੈਂਕੜਾ ਲਗਾਉਣਾ ਚਾਹੁਣਗੇ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News