ਭਾਰਤੀ ਕਪਤਾਨ ਕੋਹਲੀ ਟੀ-20 ਅੰਤਰਰਾਸ਼ਟਰੀ 'ਚ ਇਕ ਖਾਸ ਰਿਕਾਰਡ ਤੋਂ ਸਿਰਫ 6 ਦੌੜਾਂ ਦੂਰ

12/11/2019 3:11:34 PM

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਟੀ-20 ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਸੀਰੀਜ਼ ਜਿੱਤ ਦੇ ਨਾਲ ਇਕ ਹੋਰ ਇਤਿਹਾਸ ਰਚਨਾ ਚਾਉਣਗੇ। ਉਂਝ ਤਾਂ ਕੋਹਲੀ ਜਦੋਂ ਵੀ ਬੱਲਾ ਲੈ ਕੇ ਮੈਦਾਨ 'ਚ ਬੱਲੇਬਾਜ਼ੀ ਕਰਨ ਉਤਰਦੇ ਹਨ ਉਹ ਕੋਈ ਨਾ ਕੋਈ ਰਿਕਾਰਡ ਆਪਣੇ ਨਾਂ ਕਰਦੇ ਹਨ। ਕੁਝ ਇਸੇ ਤਰ੍ਹਾਂ ਕੋਹਲੀ ਜੇਕਰ ਆਖਰੀ ਟੀ-20 ਮੈਚ 'ਚ 6 ਦੌੜਾਂ ਬਣਾਉਂਦੇ ਹਨ ਤਾਂ ਉਹ ਇਕ ਖਾਸ ਮੁਕਾਮ ਨੂੰ ਆਪਣੇ ਨਾਂ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਜਾਣਗੇ।PunjabKesari
1000 ਟੀ-20 ਦੌੜਾਂ ਪੂਰੀਆਂ ਕਰਨ ਤੋਂ ਸਿਰਫ 6 ਦੌੜਾਂ ਦੂਰ ਕੋਹਲੀ
ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਅੰਤਰਾਸ਼ਟਰੀ ਟੀ20 'ਚ ਘਰੇਲੂ ਮੈਦਾਨ 'ਤੇ 1000 ਦੌੜਾਂ ਪੂਰੀਆਂ ਕਰਨ ਤੋਂ ਸਿਰਫ 6 ਦੌੜਾਂ ਦੂਰ ਹਨ। ਅਜਿਹੇ 'ਚ ਉਹ ਅੱਜ (11 ਦਸੰਬਰ) ਮੁੰਬਈ ਦੇ ਮੈਦਾਨ 'ਚ ਵੈਸਟਇੰਡੀਜ਼ ਖਿਲਾਫ 6 ਦੌੜਾਂ ਬਣਾਉਂਦੇ ਹੀ ਇਸ ਕਿਰਤੀਮਾਨ ਨੂੰ ਆਪਣੇ ਨਾਂ ਕਰ ਸਕਦੇ ਹਨ। ਵਰਲਡ ਕ੍ਰਿਕਟ 'ਚ ਵੇਖਿਆ ਜਾਵੇ ਤਾਂ ਘਰੇਲੂ ਮੈਦਾਨ 'ਤੇ 1000 ਤੋਂ ਜ਼ਿਆਦਾ ਦੌੜਾਂ ਅਜੇ ਤੱਕ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (1430 ਦੌੜਾਂ) ਅਤੇ ਕਾਲਿਨ ਮੁਨਰੋ (1000 ਦੌੜਾਂ) ਹੀ ਬਣਾ ਸਕੇ ਹਨ। ਜਦ ਕਿ ਅਜਿਹਾ ਕਰਨ ਵਾਲੇ ਵਿਰਾਟ ਕੋਹਲੀ ਪਹਿਲੇ ਭਾਰਤੀ ਬੱਲੇਬਾਜ਼ ਬਣ ਜਾਣਗੇ।PunjabKesari
ਰੋਹਿਤ ਨੂੰ ਪਿੱਛੇ ਛੱਡ ਅੱਗੇ ਨਿਕਲੇ ਕੋਹਲੀ
ਇਸ ਤੋਂ ਪਹਿਲਾਂ ਹਾਲਾਂਕਿ ਐਤਵਾਰ ਨੂੰ ਦੂਜੇ ਟੀ-20 ਮੁਕਾਬਲੇ 'ਚ, ਸੱਜੇ ਹੱਥ ਦੇ ਬੱਲੇਬਾਜ਼ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਦੇ ਹੋਏ ਉਹ ਸਭ ਤੋਂ ਜ਼ਿਆਦਾ ਟੀ-20 ਅੰਤਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਕੋਹਲੀ ਨੇ ਸਭ ਤੋਂ ਛੋਟੇ ਫਾਰਮੈਟ 'ਚ 2,563 ਦੌੜਾਂ ਬਣਾਈਆਂ ਹਨ, ਜਦ ਕਿ ਰੋਹਿਤ ਉਨ੍ਹਾਂ ਤੋਂ ਸਿਰਫ ਇਕ ਦੌੜ ਪਿੱਛੇ 2,562 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹੈ।PunjabKesari

ਰੋਹਿਤ-ਕੋਹਲੀ ਵਿਚਾਲੇ ਦੇਖਣ ਨੂੰ ਮਿਲੇਗੀ ਜੰਗ
ਅਜਿਹੇ 'ਚ ਵੈਸਟਇੰਡੀਜ ਖਿਲਾਫ ਘਰੇਲੂ ਮੈਦਾਨ 'ਚ ਜਿੱਥੇ ਇਕ ਪਾਸੇ ਵੈਸਟਵਿੰਡੀਜ਼ ਅਤੇ ਭਾਰਤ ਵਿਚਾਲੇ ਰੋਮਾਂਚਕ ਮੈਚ ਦੇਖਣ ਨੂੰ ਮਿਲੇਗਾ, ਉਥੇ ਹੀ ਰੋਹਿਤ ਅਤੇ ਕਪਤਾਨ ਕੋਹਲੀ ਦੇ ਵਿਚਾਲੇ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਅੱਗੇ ਨਿਕਲਣ ਦੀ ਦੌੜ ਵੀ ਦੇਖਣ ਨੂੰ ਮਿਲੇਗੀ। ਇਹ ਵੇਖਣਾ ਦਿਲਚਸਪ ਹੋਵੇਗਾ ਦੀ ਸੀਰੀਜ਼ ਦੇ ਤੀਜੇ ਅਤੇ ਆਖਰੀ ਟੀ-20 ਮੈਚ ਤੋਂ ਬਾਅਦ ਰੋਹਿਤ ਅਤੇ ਕੋਹਲੀ 'ਚ ਕੌਣ ਅੱਗੇ ਰਹਿੰਦਾ ਹੈ।PunjabKesari


Related News