ਵਿਰਾਟ ਨੇ ਭਾਰਤੀ ਟੀਮ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਕਿਹਾ...

Wednesday, Mar 24, 2021 - 05:24 PM (IST)

ਵਿਰਾਟ ਨੇ ਭਾਰਤੀ ਟੀਮ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਕਿਹਾ...

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਵਨਡੇ ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤ ਨੇ 66 ਦੌੜਾਂ ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਦੀ ਇਸ ਜਿੱਤ ਨੂੰ ਵਿਰਾਟ ਕੋਹਲੀ ਨੇ ਹਾਲ ਹੀ ਦੇ ਦਿਨਾਂ ’ਚ ਮਿਲੀ ਸਭ ਤੋਂ ਸ਼ਾਨਦਾਰ ਜਿੱਤ ਦੱਸਿਆ ਅਤੇ ਇਸ ਦੇ ਨਾਲ ਹੀ ਟੀਮ ਦੇ ਖਿਡਾਰੀਆਂ ਦੀ ਤਾਰੀਫ਼ ਕੀਤੀ। ਵਿਰਾਟ ਕੋਹਲੀ ਨੇ ਕਿਹਾ ਕਿ ਟੀਮ ’ਚ ਹਰ ਪੁਜ਼ੀਸ਼ਨ ਲਈ 2-3 ਖਿਡਾਰੀ ਮੌਜੂਦ ਹਨ।
ਇਹ ਵੀ ਪੜ੍ਹੋ : ...ਜਦੋਂ 24 ਸਾਲ ਬਾਅਦ ਭਾਰਤ ਨੇ ਯੁਵਰਾਜ ਸਿੰਘ ਦੀ ਯਾਦਗਾਰ ਪਾਰੀ ਦੀ ਬਦੌਲਤ WC ਦੌਰਾਨ AUS ਨੂੰ ਹਰਾਇਆ

ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਭਾਰਤ ਨੇ 50 ਓਵਰਾਂ ਵਿਚ 318 ਦੌੜਾਂ ਬਣਾਈਆਂ। ਇਸ ਤੋਂ ਬਾਅਦ ਇੰਗਲੈਂਡ ਨੂੰ 42.1 ਓਵਰਾਂ ’ਚ 251 ਦੌੜਾਂ ’ਤੇ ਆਊਟ ਕਰ ਕੇ ਮੈਚ ਜਿੱਤਿਆ ਅਤੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਇਸ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਕਪਤਾਨ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਾਡੀ ਸਭ ਤੋਂ ਵਧੀਆ ਜਿੱਤ ਹੈ। ਇੰਨੀ ਜਲਦੀ ਨਾਲ ਵਿਕਟਾਂ ਲੈਣਾ ਸ਼ਾਨਦਾਰ ਰਿਹਾ, ਜਿਸ ਤਰ੍ਹਾਂ ਸਾਡੇ ਗੇਂਦਬਾਜ਼ਾਂ ਨੇ ਮੈਚ ’ਚ ਵਾਪਸੀ ਕਰਵਾਈ, ਉਹ ਅਦਭੁੱਤ ਰਿਹਾ। ਮੈਂ ਇਸ ਸਮੇਂ ਆਪਣੀ ਟੀਮ ’ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।
ਇਹ ਵੀ ਪੜ੍ਹੋ : Birthday special: 10ਵੀਂ ’ਚ 3 ਵਾਰ ਹੋਏ ਫ਼ੇਲ ਕਰੁਣਾਲ, ਸਰਕਾਰੀ ਨੌਕਰੀ ਦਾ ਆਫ਼ਰ ਛੱਡ ਬਣੇ ਕ੍ਰਿਕਟਰ

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੰਦੇ ਹਾਂ, ਜੋ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹਨ। ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀਆਂ ਪਾਰੀਆਂ ਬਿਹਤਰੀਨ ਸਨ। ਸਾਡੇ ਕੋਲ ਹਰ ਪੁਜ਼ੀਸ਼ਨ ਲਈ 2-3 ਖਿਡਾਰੀ ਮੌਜੂਦ ਰਹਿੰਦੇ ਹਨ। ਖਿਡਾਰੀਆਂ ਦੀ ਚੋਣ ਲਈ ਸਾਡੇ ਕੋਲ ਇਕ ਬਹੁਤ ਵੱਡਾ ਪੂਲ ਹੈ ਅਤੇ ਇਹ ਭਾਰਤੀ ਕ੍ਰਿਕਟ ਲਈ ਵਧੀਆ ਸੰਕੇਤ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News