ਲੋਕਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਮੈਂ ਕੌਣ ਹਾਂ : ਕੋਹਲੀ

12/26/2018 12:15:51 PM

ਮੈਲਬੋਰਨ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਜਨਤਕ ਅਕਸ ਨੂੰ ਲੈ ਕੇ ਲੋਕਾਂ ਦੇ ਵਿਚਾਲੇ ਬਣੀ ਧਾਰਨਾ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਨਹੀਂ ਹਨ। ਕੋਹਲੀ ਤੋਂ ਜਦੋਂ ਪਿਛਲੇ ਸਾਲਾਂ ਤੋਂ ਲੋਕਾਂ ਵਿਚਾਲੇ ਬਣੇ ਉਨ੍ਹਾਂ ਦੇ ਅਕਸ ਬਾਰੇ 'ਚ ਉਨ੍ਹਾਂ ਦਾ ਨਜ਼ਰੀਆ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ,''ਮੈਂ ਕੀ ਕਰਦਾ ਹਾਂ ਜਾਂ ਮੈਂ ਕੀ ਸੋਚਦਾ ਹਾਂ, ਮੈਂ ਬੈਨਰ ਲੈ ਕੇ ਪੂਰੀ ਦੁਨੀਆ ਨੂੰ ਇਹ ਨਹੀਂ ਦੱਸਣ ਵਾਲਾ ਕਿ ਮੈਂ ਅਜਿਹਾ ਹਾਂ ਅਤੇ ਤੁਹਾਨੂੰ ਮੈਨੂੰ ਪਸੰਦ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਹੁੰਦੀਆਂ ਹਨ।''

ਕੋਹਲੀ ਨੇ ਆਸਟਰੇਲੀਆ ਖਿਲਾਫ ਬਾਕਸਿੰਗ ਡੇ ਟੈਸਟ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਇਨ੍ਹਾਂ 'ਤੇ ਮੇਰਾ ਕੋਈ ਕੰਟਰੋਲ ਨਹੀਂ ਹੈ। ਇਹ ਨਿੱਜੀ ਪਸੰਦ ਹੈ ਕਿ ਤੁਸੀਂ ਕਿਸੇ ਚੀਜ਼ 'ਤੇ ਧਿਆਨ ਦੇਣਾ ਚਾਹੁੰਦੇ ਹੋ। ਮੇਰਾ ਧਿਆਨ ਟੈਸਟ ਮੈਚ 'ਤੇ ਹੈ, ਟੈਸਟ ਮੈਚ ਜਿੱਤਣ ਅਤੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ 'ਤੇ।'' ਭਾਰਤੀ ਕਪਤਾਨ ਨੇ ਕਿਹਾ ਕਿ ਲੋਕ ਉਨ੍ਹਾਂ ਬਾਰੇ ਕੀ ਲਿਖ ਰਹੇ ਹਨ ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਦੇ ਨਜ਼ਰੀਏ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਆਪਣਾ ਨਜ਼ਰੀਆ ਰੱਖਣ ਦਾ ਹੱਕ ਹੈ ਅਤੇ ਮੈਂ ਇਸ ਦਾ ਸਨਮਾਨ ਕਰਦਾ ਹਾਂ। ਮੈਂ ਸਿਰਫ ਚੰਗੇ ਕ੍ਰਿਕਟ 'ਤੇ ਧਿਆਨ ਲਗਾਉਣਾ ਚਾਹੁੰਦਾ ਹਾਂ ਅਤੇ ਆਪਣੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ ਕਰਦਾ ਹਾਂ।''
PunjabKesari
ਖਲਨਾਇਕ ਦੇ ਰੂਪ 'ਚ ਪੇਸ਼ ਕੀਤਾ ਗਿਆ ਕੋਹਲੀ ਨੂੰ
ਆਸਟਰੇਲੀਆਈ ਮੀਡੀਆ ਦੇ ਇਕ ਵਰਗ ਨੇ ਉਨ੍ਹਾਂ ਨੂੰ ਸੀਰੀਜ਼ ਦੇ 'ਖਲਨਾਇਕ' ਦੇ ਰੂਪ 'ਚ ਪੇਸ਼ ਕੀਤਾ ਅਤੇ ਇੱਥੋਂ ਤਕ ਕਿ ਪ੍ਰਸ਼ੰਸਕਾਂ ਦਾ ਰੁਖ਼ ਵੀ ਕੁਝ ਅਜਿਹਾ ਹੀ ਰਿਹਾ, ਪਰ ਭਾਰਤੀ ਕੋਚ ਰਹੀ ਸ਼ਾਸਤਰੀ ਨੇ ਉਨ੍ਹਾਂ ਨੂੰ ਜੈਂਟਲਮੈਨ' ਕਰਾਰ ਦਿੱਤਾ। ਇਸ ਬਾਰੇ ਪੁੱਛਣ 'ਤੇ ਕੋਹਲੀ ਨੇ ਕਿਹਾ ਕਿ ਉਹ ਜੋ ਕਰਦੇ ਹਨ ਉਸ ਨੂੰ ਲੈ ਕੇ ਉਨ੍ਹਾਂ ਨੂੰ ਕਿਸੇ ਨੂੰ ਕੋਈ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ। ਕੋਹਲੀ ਨੇ ਕਿਹਾ ਕਿ ਉਨ੍ਹਾਂ (ਸ਼ਾਸਤਰੀ) ਨੇ ਮੇਰੇ ਨਾਲ ਕਾਫੀ ਸਮਾਂ ਗੁਜ਼ਾਰਿਆ ਹੈ ਤਾਂ ਜੋ ਉਹ ਜਾਨ ਸਕਣ ਕਿ ਮੈਂ ਕਿਸ ਤਰ੍ਹਾਂ ਇਨਸਾਨ ਹਾਂ। ਜੋ ਲੋਕ ਮੈਨੂੰ ਜਾਣਦੇ ਹਨ, ਤੁਸੀਂ ਉਨ੍ਹਾਂ ਤੋਂ ਪੁੱਛ ਸਕਦੇ ਹੋ। ਮੈਂ ਖ਼ੁਦ ਇਸ ਦਾ ਜਵਾਬ ਨਹੀਂ ਦੇ ਸਕਦਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ