ਵਿਰਾਟ ਕੋਹਲੀ ਨੇ ਕਿਹਾ ਹੈ, ਮੈਂ T-20 WC ''ਚ ਪਾਰੀ ਦੀ ਸ਼ੁਰੂਆਤ ਕਰਾਂਗਾ - ਇਸ਼ਾਨ ਕਿਸ਼ਨ

Saturday, Oct 09, 2021 - 07:20 PM (IST)

ਵਿਰਾਟ ਕੋਹਲੀ ਨੇ ਕਿਹਾ ਹੈ, ਮੈਂ T-20 WC ''ਚ ਪਾਰੀ ਦੀ ਸ਼ੁਰੂਆਤ ਕਰਾਂਗਾ - ਇਸ਼ਾਨ ਕਿਸ਼ਨ

ਆਬੁਧਾਬੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਲਗਾਤਾਰ ਦੋ ਅਰਧ ਸੈਂਕੜੇ ਜਮ੍ਹਾ ਕੇ ਫ਼ਾਰਮ 'ਚ ਵਾਪਸੀ ਕਰਨ ਵਾਲੇ ਯੁਵਾ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਟੀ-20 ਵਰਲਡ ਕੱਪ ਦੇ ਲਈ ਭਾਰਤੀ ਟੀਮ 'ਚ ਇਕ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ 23 ਸਾਲਾ ਬੱਲੇਬਾਜ਼ ਨੇ ਮੁੰਬਈ ਇੰਡੀਅਨਜ਼ ਲਈ ਪਿਛਲੇ ਦੋ ਮੈਚਾਂ 'ਚ 32 ਗੇਂਦਾਂ 'ਤੇ 84 ਦੌੜਾਂ ਤੇ 25 ਗੇਂਦਾਂ 'ਤੇ ਅਜੇਤੂ 50 ਦੌੜਾਂ ਬਣਾਈਆਂ ਪਰ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਕੰਮ ਨਹੀਂ ਆਈਆਂ ਕਿਉਂਕਿ ਨਾਈਟ ਰਾਈਡਰਜ਼ ਤੋਂ ਨੈੱਟ ਰਨ ਰੇਟ 'ਚ ਪਿੱਛੜਨ ਕਾਰਨ ਉਨ੍ਹਾਂ ਦੀ ਟੀਮ ਪਲੇਅ ਆਫ਼ 'ਚ ਨਹੀਂ ਪਹੁੰਚ ਸਕੀ। 

PunjabKesari

ਰੋਹਿਤ ਸ਼ਰਮਾ ਭਾਰਤ ਲਈ ਸਾਰੇ ਫ਼ਾਰਮੈਟ 'ਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾ ਰਹੇ ਹਨ। ਟੀ-20 'ਚ ਕੇ. ਐੱਲ. ਰਾਹੁਲ ਤੇ ਕੋਹਲੀ ਉਨ੍ਹਾਂ ਦੇ ਨਾਲ ਪਾਰੀ ਦਾ ਆਗਾਜ਼ ਕਰਦੇ ਰਹੇ ਹਨ ਪਰ ਆਗਾਮੀ ਟੀ-20 ਵਰਲਡ ਕੱਪ 'ਚ ਕਿਸ਼ਨ ਵੀ ਇਹ ਭੂਮਿਕਾ ਨਿਭਾ ਸਕਦੇ ਹਨ। ਕਿਸ਼ਨ ਨੇ ਕਿਹਾ ਕਿ ਮੈਨੂੰ ਪਾਰੀ ਦੀ ਸ਼ੁਰੂਆਤ ਕਰਨਾ ਪਸੰਦ ਹੈ ਤੇ ਇਹੋ ਗੱਲ ਵਿਰਾਟ ਭਰਾ ਨੇ ਵੀ ਕਹੀ ਹੈ ਪਰ ਚੋਟੀ ਦੇ ਪੱਧਰ 'ਤੇ ਤੁਹਾਨੂੰ ਹਰ ਚੀਜ਼ ਲਈ ਤਿਆਰ ਰਹਿਣਾ ਹੁੰਦਾ ਹੈ।

ਕਿਸ਼ਨ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਲੈਅ ਹਾਸਲ ਕਰ ਲਈ ਹੈ ਜੋ ਕਿ ਇਕ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਭਾਰਤ ਲਈ ਚੰਗਾ ਹੈ। ਉਨ੍ਹਾਂ ਕਿਹਾ ਕਿ ਵਰਲਡ ਕੱਪ ਤੋਂ ਪਹਿਲਾਂ ਚੰਗੀ ਲੈਅ 'ਚ ਪਰਤਨਾ ਮੇਰੇ ਲਈ ਤੇ ਟੀਮ ਲਈ ਚੰਗਾ ਹੈ। ਮੁੰਬਈ ਇੰਡੀਅਨਜ਼ ਨੂੰ ਪਲੇਅ ਆਫ਼ 'ਚ ਜਗ੍ਹਾ ਬਣਾਉਣ ਲਈ ਘੱਟੋ-ਘੱਟ 170 ਦੌੜਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਨੀ ਸੀ ਜੋ ਕਿ ਲਗਭਗ ਨਾਮੁਮਕਿਨ ਸੀ ਹਾਲਾਂਕਿ ਪੰਜ ਵਾਰ ਦੇ ਚੈਂਪੀਅਨ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ ਆਖ਼ਰੀ ਮੈਚ 'ਚ 235 ਦੌੜਾਂ ਬਣਾਈਆਂ ਸਨ।

PunjabKesari

ਕਿਸ਼ਨ ਨੇ ਕਿਹਾ ਕਿ ਚੰਗੀ ਮਾਨਸਿਕ ਸਥਿਤੀ ਬਹੁਤ ਮਹੱਤਵਪੂਰਨ ਹੈ। ਮੈਨੂੰ ਪਤਾ ਸੀ ਕਿ ਅਸੀਂ ਕਰੋ ਜਾਂ ਮਰੋ ਦੀ ਸਥਿਤੀ 'ਚ ਹਾਂ। ਇਹ ਸਿਰਫ਼ ਇਰਾਦਾ ਤੇ ਹਾਂ-ਪੱਖੀ ਮਾਨਸਿਕਤਾ ਸੀ। ਤੁਹਾਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਹੋਵੇਗਾ। ਉਸ ਸਥਿਤੀ 'ਚ ਰਹਿਣਾ ਮਹੱਤਵਪੂਰਨ ਹੈ। ਮੈਂ ਵਿਰਾਟ ਭਰਾ, ਐੱਚ. ਪੀ. (ਹਾਰਦਿਕ ਪੰਡਯਾ), ਕੇ. ਪੀ. (ਪੋਲਾਰਡ) ਨਾਲ ਗੱਲਬਾਤ ਕੀਤੀ ਸੀ ਤੇ ਉਹ ਵੀ ਇਸੇ ਇਰਾਦੇ ਨਾਲ ਮੈਦਾਨ 'ਤੇ ਉਤਰੇ ਸਨ। 


author

Tarsem Singh

Content Editor

Related News