ਵਿਰਾਟ ਕੋਹਲੀ ਦੇ ਨਾਂ ਸਭ ਤੋਂ ਸ਼ਰਮਨਾਕ ਰਿਕਾਰਡ
Friday, Jan 03, 2025 - 04:54 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਇਸ ਸਮੇਂ ਸਿਡਨੀ 'ਚ ਆਸਟ੍ਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ 2024-25 ਦਾ ਆਖਰੀ ਟੈਸਟ ਖੇਡ ਰਹੀ ਹੈ। ਇਹ ਸੀਰੀਜ਼ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਰਹੀ ਕਿਉਂਕਿ ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਫਾਰਮ 'ਚ ਵਾਪਸੀ ਨਹੀਂ ਕਰ ਸਕੇ। ਕੋਹਲੀ ਦਾ ਖ਼ਰਾਬ ਪ੍ਰਦਰਸ਼ਨ ਸਿਡਨੀ ਟੈਸਟ 'ਚ ਵੀ ਦੇਖਣ ਨੂੰ ਮਿਲਿਆ। ਸਿਡਨੀ ਟੈਸਟ ਦੀ ਪਹਿਲੀ ਪਾਰੀ 'ਚ ਕੋਹਲੀ ਸਿਰਫ 17 ਦੌੜਾਂ ਬਣਾ ਕੇ ਸਕਾਟ ਬੋਲੈਂਡ ਦੀ ਗੇਂਦ 'ਤੇ ਆਊਟ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
ਵਿਰਾਟ ਕੋਹਲੀ ਦਾ ਪਿਛਲੇ ਇੱਕ ਸਾਲ 'ਚ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ। 2024 ਤੋਂ ਹੁਣ ਤੱਕ ਉਸ ਨੇ ਪਹਿਲੀ ਪਾਰੀ 'ਚ 5 ਮੈਚ ਖੇਡੇ ਹਨ, ਜਿਸ 'ਚ ਉਸ ਦੀ ਬੱਲੇਬਾਜ਼ੀ ਔਸਤ ਸਿਰਫ 7.00 ਰਹੀ ਹੈ। ਇਹ ਅੰਕੜਾ ਉਸ ਨੂੰ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਵੀ ਪਿੱਛੇ ਛੱਡ ਦਿੰਦਾ ਹੈ। ਭਾਰਤ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ ਮੰਨੇ ਜਾਣ ਵਾਲੇ ਵਿਰਾਟ ਕੋਹਲੀ ਦੀ ਫਾਰਮ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਜਸਪ੍ਰੀਤ ਬੁਮਰਾਹ ਦੀ ਔਸਤ 2024 ਤੋਂ ਕੋਹਲੀ ਤੋਂ ਵੱਧ ਹੈ। ਬੁਮਰਾਹ ਨੇ ਪਹਿਲੀ ਪਾਰੀ 'ਚ 10.00 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਜਿਸ ਕਾਰਨ ਉਹ ਇਸ ਸੂਚੀ 'ਚ ਕੋਹਲੀ ਤੋਂ ਉਪਰ ਹੈ।
ਇਹ ਖ਼ਬਰ ਵੀ ਪੜ੍ਹੋ - ਗਿੱਪੀ ਨੂੰ ਪਤਨੀ ਰਵਨੀਤ ਨੇ ਦਿੱਤਾ ਸਰਪ੍ਰਾਈਜ਼, ਵੇਖ ਗਰੇਵਾਲ ਦੇ ਚਿਹਰਾ 'ਤੇ ਆਇਆ ਨੂਰ
ਬਾਰਡਰ-ਗਾਵਸਕਰ ਟਰਾਫੀ 2024-25 ਸੀਰੀਜ਼ 'ਚ ਭਾਰਤੀ ਟੀਮ ਦੇ ਤਜਰਬੇਕਾਰ ਖਿਡਾਰੀਆਂ ਨੇ ਉਮੀਦ ਤੋਂ ਜ਼ਿਆਦਾ ਖਰਾਬ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਆਸਟ੍ਰੇਲੀਆ ਨੂੰ ਸਖ਼ਤ ਮੁਕਾਬਲਾ ਦਿੱਤਾ ਹੈ। ਇਸ ਸੀਰੀਜ਼ 'ਚ ਭਾਰਤ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਯਸ਼ਸਵੀ ਜੈਸਵਾਲ ਹਨ। ਯਸ਼ਸਵੀ ਨੇ ਹੁਣ ਤੱਕ 9 ਪਾਰੀਆਂ 'ਚ 46.12 ਦੀ ਔਸਤ ਨਾਲ 369 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਨਿਤੀਸ਼ ਕੁਮਾਰ ਰੈੱਡੀ ਇਸ ਸੀਰੀਜ਼ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਹਨ। ਨਿਤੀਸ਼ ਨੇ 8 ਪਾਰੀਆਂ 'ਚ 42 ਦੀ ਔਸਤ ਨਾਲ 294 ਦੌੜਾਂ ਬਣਾਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।