ਵਿਰਾਟ ਕੋਹਲੀ ਵੀ ਨਹੀਂ ਤੋੜ ਸਕੇਗਾ ਸਚਿਨ ਦਾ ਇਹ ਇਕ ਰਿਕਾਰਡ: ਸਹਿਵਾਗ

08/22/2019 5:47:26 PM

ਸਪੋਰਸਟ ਡੈਸਕ— ਜਦ ਵਿਰਾਟ ਕੋਹਲੀ ਆਪਣੇ ਰੰਗ 'ਚ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਰੋਕ ਪਾਉਣਾ ਆਸਾਨ ਨਹੀਂ ਹੈ। ਕੋਹਲੀ ਵੀ ਸਚਿਨ ਤੇਂਦੁਲਕਰ ਦੀ ਤਰ੍ਹਾਂ ਕਈ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਦੌੜਾਂ ਦੀ ਆਪਣੀ ਭੁੱਖ ਦੇ ਚੱਲਦੇ ਕੋਹਲੀ ਤੇਂਦੁਲਕਰ ਦੇ ਕੁਝ ਰਿਕਾਰਡ ਤੋੜਨ ਦੇ ਕਰੀਬ ਪਹੁੰਚ ਚੁੱਕੇ ਹਨ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਵਿਰਾਟ ਇਸ ਜਨਰੇਸ਼ਨ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਹਨ ਅਤੇ ਉਹ ਇਕ ਰਿਕਾਰਡ ਨੂੰ ਛੱਡ ਤੇਂਦੁਲਕਰ ਦੇ ਜ਼ਿਆਦਾਤਰ ਰਿਕਾਰਡ ਤੋੜ ਸਕਦੇ ਹਨ।  

ਟਾਈਮਸ ਆਫ ਇੰਡੀਆ ਡਾਟ ਕਾਮ ਨੂੰ ਦਿੱਤੇ ਇਕ ਇੰਟਵਿਊ 'ਚ ਉਨ੍ਹਾਂ ਨੇ ਕਿਹਾ, ਇਸ ਸਮੇਂ ਕੋਹਲੀ ਦੁਨੀਆ ਦੇ ਸੱਭ ਤੋਂ ਬਿਹਤਰੀਨ ਬੱਲੇਬਾਜ਼ ਹਨ ਅਤੇ ਜਿਸ ਹਿਸਾਬ ਨਾਲ ਉਹ ਦੌੜਾਂ ਬਣਾ ਰਹੇ ਹਨ ਉਸ ਦਾ ਕੋਈ ਵੀ ਮੁਕਾਬਲਾ ਨਹੀਂ ਹੈ। ਮੈਨੂੰ ਭਰੋਸਾ ਹੈ ਕਿ ਉਹ ਸਚਿਨ ਤੇਂਦੁਲਕਰ ਦੇ ਜ਼ਿਆਦਾਤਰ ਰਿਕਾਰਡ ਆਪਣੇ ਨਾਂ ਕਰ ਲੈਣਗੇ। PunjabKesari
ਸਹਿਵਾਗ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ , ਸਚਿਨ ਦਾ ਇਕ ਰਿਕਾਰਡ ਜੋ ਕੋਈ ਨਹੀਂ ਤੋੜ ਸਕਦਾ ਹੈ ਉਹ ਹੈ 200 ਟੈਸਟ ਮੈਚ ਖੇਡਣ ਦਾ ਰਿਕਾਰਡ। ਮੈਨੂੰ ਨਹੀਂ ਲੱਗਦਾ ਕਿ ਕੋਈ ਟੈਸਟ ਕ੍ਰਿਕਟ 'ਚ ਇਨ੍ਹੇ ਮੈਚ ਖੇਡ ਸਕਦਾ ਹੈ।

ਤੇਂਦੁਲਕਰ ਦੇ ਨਾਂ ਵਨ-ਡੇ ਕ੍ਰਿਕਟ 'ਚ 44.83 ਦੀ ਔਸਤ ਨਾਲ 18426 ਦੌੜਾਂ ਹਨ। ਉਥੇ ਹੀ ਕੋਹਲੀ 230 ਵਨ-ਡੇ ਪਾਰੀਆਂ 'ਚ 60.31 ਦੀ ਔਸਤ ਨਾਲ 11520 ਦੌੜਾਂ ਬਣਾ ਚੁੱਕੇ ਹਨ। ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਇੱਥੇ ਕੋਹਲੀ ਸਚਿਨ ਦੇ ਰਿਕਾਰਡ ਦੇ ਅੱਧ ਦੇ ਕਰੀਬ ਪਹੁੰਚ ਚੁੱਕੇ ਹਨ। ਭਾਰਤੀ ਕਪਤਾਨ ਦੇ ਨਾਂ 77 ਟੈਸਟ ਮੈਚਾਂ ਦੀਆਂ 131 ਪਾਰੀਆਂ 'ਚ 25 ਸੈਂਕੜੇ ਹਨ ਉਥੇ ਹੀ ਸਚਿਨ ਨੇ 329 ਪਾਰੀਆਂ 'ਚ 51 ਸੈਂਕੜੇ ਲਗਾਏ ਸਨ।


Related News