ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ BCCI ਦਾ ਵੱਡਾ ਬਿਆਨ, ਦੱਸਿਆ ਕਪਤਾਨੀ ਕਰਨਗੇ ਜਾਂ ਨਹੀਂ
Monday, Sep 13, 2021 - 04:21 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਖਜ਼ਾਨਚੀ ਅਰੁਣ ਧੂਮਲ ਨੇ ਉਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੀ-20 ਵਰਲਡ ਕੱਪ ਦੇ ਬਾਅਦ ਸੀਮਿਤ ਓਵਰਾਂ ਦੇ ਫ਼ਾਰਮੈਟ ਦੇ ਕਪਤਾਨ ਦੇ ਅਹੁਦੇ ਤੋਂ ਹੱਟਣ ਦੀ ਸੰਭਾਵਨਾ ਹੈ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਜੇਕਰ ਭਾਰਤ ਯੂ. ਏ. ਈ. 'ਚ ਹੋਣ ਵਾਲੇ ਟੀ20 ਵਰਲਡ ਕੱਪ ਨੂੰ ਜਿੱਤਣ 'ਚ ਸਫ਼ਲ ਨਹੀਂ ਹੁੰਦਾ ਤਾਂ ਕੋਹਲੀ ਵਨ-ਡੇ ਤੇ ਟੀ-20 ਫ਼ਾਰਮੈਟ ਤੋਂ ਕਪਤਾਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ ਤੇ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਈਅਰ ਦੀ ਵਾਪਸੀ ਨਾਲ ਮਜ਼ਬੂਤ ਹੋਵੇਗੀ ਟੀਮ, ਚੰਗੀ ਸ਼ੁਰੂਆਤ ਦੀ ਜ਼ਰੂਰਤ : ਧਵਨ
ਬੀ. ਸੀ. ਸੀ. ਆਈ. ਦੇ ਖ਼ਜ਼ਾਨਚੀ ਅਰੁਣ ਧੂਮਲ ਨੇ ਇਸ 'ਤੇ ਕਿਹਾ ਕਿ ਇਹ ਸਭ ਬਕਵਾਸ ਹੈ। ਅਜਿਹਾ ਕੁਝ ਨਹੀਂ ਹੋ ਰਿਹਾ ਹੈ। ਇਹ ਸਭ ਤੁਸੀਂ ਲੋਕ (ਮੀਡੀਆ) ਕਹਿ ਰਹੇ ਹੋ। ਬੀ. ਸੀ. ਸੀ. ਆਈ. ਨੇ ਇਸ ਮੁੱਦੇ 'ਤੇ ਕੋਈ ਮੁਲਾਕਾਤ ਜਾਂ ਚਰਚਾ ਨਹੀਂ ਕੀਤੀ ਹੈ। ਧੂਮਲ ਨੇ ਕਿਹਾ ਕਿ ਵਿਰਾਟ ਸਾਰੇ ਫ਼ਾਰਮੈਟ ਦੇ ਕਪਤਾਨ ਬਣੇ ਰਹਿਣਗੇ।
ਇਹ ਵੀ ਪੜ੍ਹੋ : ਮੇਦਵੇਦੇਵ ਨੇ ਜਿੱਤਿਆ ਅਮਰੀਕੀ ਓਪਨ ਦਾ ਖ਼ਿਤਾਬ, ਜੋਕੋਵਿਚ ਨੇ ਗ਼ੁੱਸੇ 'ਚ ਤੋੜਿਆ ਰੈਕੇਟ
ਹਾਲ ਹੀ 'ਚ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਕੋਹਲੀ ਟੈਸਟ ਕ੍ਰਿਕਟ 'ਚ ਬਹੁਤ ਸਫਲ ਰਹੇ ਹਨ। ਪਰ ਸੀਮਿਤ ਓਵਰਾਂ ਦੇ ਕ੍ਰਿਕਟ 'ਚ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ 'ਤੇ ਆ ਸਕਦੀ ਹੈ ਕਿਉਂਕਿ ਆਈ. ਸੀ. ਸੀ. ਦੇ ਪਿਛਲੇ ਕੁਝ ਈਵੈਂਟਸ 'ਚ ਉਹ ਭਾਰਤੀ ਟੀਮ ਨੂੰ ਕੋਈ ਵੀ ਖ਼ਿਤਾਬ ਜਿਤਾਉਣ 'ਚ ਸਫ਼ਲ ਨਹੀਂ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।