ਜਦੋਂ ਬਲਾਇੰਡ ਡੇਟ ’ਤੇ ਗਏ ਕੋਹਲੀ 5 ਮਿੰਟ ’ਚ ਹੀ ਭੱਜੇ, ਫਿਰ ਬਾਅਦ ’ਚ ਦੱਸੀ ਇਹ ਵਜ੍ਹਾ

Tuesday, May 19, 2020 - 11:33 AM (IST)

ਜਦੋਂ ਬਲਾਇੰਡ ਡੇਟ ’ਤੇ ਗਏ ਕੋਹਲੀ 5 ਮਿੰਟ ’ਚ ਹੀ ਭੱਜੇ, ਫਿਰ ਬਾਅਦ ’ਚ ਦੱਸੀ ਇਹ ਵਜ੍ਹਾ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਬੱਲੇ ਨਾਲ ਤਾਂ ਜਵਾਬ ਦਿੰਦੇ ਹੀ ਹਨ ਅਤੇ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਖਰੀਆਂ- ਖਰੀਆਂ ਸੁਣਾਉਣ ਤੋਂ ਵੀ ਨਹੀਂ ਹੱਟਦੇ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਸ਼ੁਰੂਆਤੀ ਦਿਨਾਂ ’ਚ ਵਿਰਾਟ ਕੋਹਲੀ ਕਿਵੇਂ ਦੇ ਸਨ। ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕੋਹਲੀ ਕਈ ਲੜਕੀਆਂ ਨਾਲ ਡੇਟ ’ਤੇ ਜਾ ਚੁੱਕੇ ਸਨ। ਇਕ ਉਨ੍ਹਾਂ ਦੀ ਪੁਰਾਣੀ ਵੀਡੀਓ ਵੀਜੇ ਅਨੁਸ਼ਾ ਦੇ ਨਾਲ ਯੂ-ਟਿਊਬ ’ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ’ਚ ਉਹ ਆਪਣੀ ਇਕ ਬਲਾਇੰਡ ਡੇਟ ਬਾਰੇ ਖੁਲਾਸਾ ਕਰਕੇ ਨਜ਼ਰ ਆ ਰਹੇ ਹਨ ਅਤੇ ਡੇਟ ’ਤੇ ਆਈ ਉਸ ਲੜਕੀ ਨੂੰ ਬਦਸੂਰਤ ਕਹਿੰਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਵਿਰਾਟ ਕੋਹਲੀ ਦੀ ਬਲਾਇੰਡ ਡੇਟ
ਇਸ ਵੀਡੀਓ ’ਚ ਵਿਰਾਟ ਕੋਹਲੀ ਇਕ ਛੋਟੇ ਜਿਹੇ ਇੰਟਰਵੀਊ ’ਚ ਆਪਣੀ ਬਲਾਇੰਡ ਡੇਟ ਦੇ ਬਾਰੇ ’ਚ ਜ਼ਿਕਰ ਕਰ ਰਹੇ ਹਨ। ਇਸ ਵੀਡੀਓ ’ਚ ਇਕ ਮਹਿਲਾ ਰਿਪੋਰਟਰ ਕੋਹਲੀ ਤੋ ਕੁਝ ਸਵਾਲ ਕਰਦੀ ਹੈ। ਇਨ੍ਹਾਂ ਸਵਾਲਾਂ ’ਚੋਂ ਇਕ ਸਵਾਲ ਇਹ ਵੀ ਸੀ ਕਿ ਤੁਸੀਂ ਕਦੇ ਬਲਾਇੰਡ ਡੇਟ ’ਤੇ ਗਏ ਹਨ। ਇਸ ਦਾ ਜਵਾਬ ਦਿੰਦੇ ਹੋਏ ਕੋਹਲੀ ਕਹਿੰਦੇ ਹਨ, ਹਾਂ ਮੈਂ ਇਕ ਬਲਾਇੰਡ ਡੇਟ ’ਤੇ ਗਿਆ ਸੀ ਪਰ ਇਹ ਸਿਰਫ 5 ਮਿੰਟ ਦੀ ਸੀ। ਇਸ ਦੀ ਵਜ੍ਹਾ ਪੁੱਛਣ ’ਤੇ ਉਹ ਕਹਿੰਦੇ ਹਨ ਕਿ ਉਹ ਕੁੜੀ ਬਦਸੂਰਤ ਸੀ। ਮੈਨੂੰ ਮੁਆਫ ਕਰਨਾ ਪਰ ਉਹ ਚੰਗੀ ਨਹੀਂ ਸੀ ਅਤੇ ਇਸ ਵਜ੍ਹਾ ਕਰਕੇ ਮੈਂ ਉਥੋਂ ਭੱਜ ਆਇਆ ।


author

Davinder Singh

Content Editor

Related News