ਕੋਹਲੀ ਬਣੇ ਫਾਈਨਲ ਮੈਚ 'ਚ ਗੇਮ ਚੇਂਜਰ, ਦੇਖੋ ਪਿਛਲੀਆਂ 5 ਟੂਰਨਾਮੈਂਟਾਂ ਦੀ ਜੇਤੂ ਪ੍ਰਫਾਰਮੈਂਸ
Sunday, Jun 30, 2024 - 04:33 AM (IST)
ਸਪੋਰਟਸ ਡੈਸਕ - ਟੀਮ ਇੰਡੀਆ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਫਾਈਨਲ ਮੈਚ 'ਚ ਹੀਰੋ ਵਰਗੀ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ 7 ਮੈਚਾਂ ਵਿੱਚ ਉਨ੍ਹਾਂ ਦਾ ਕੁੱਲ ਸਕੋਰ 75 ਦੌੜਾਂ ਸੀ। ਫਾਈਨਲ ਵਿਚ ਇਕੱਲੇ ਉਨ੍ਹਾਂ ਨੇ 76 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਵੱਡੇ ਮੈਚਾਂ ਦੇ ਗੇਮ ਚੇਂਜਰ ਹਨ।
ਭਾਰਤ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਲਿਆ। ਦੱਖਣੀ ਅਫਰੀਕਾ ਖਿਲਾਫ ਫਾਈਨਲ 'ਚ ਉਹ ਪਲੇਅਰ ਆਫ ਦਾ ਮੈਚ ਬਣੇ। ਉਨ੍ਹਾਂ ਨੇ 76 ਦੌੜਾਂ ਦੀ ਅਹਿਮ ਪਾਰੀ ਖੇਡੀ। ਮੈਚ ਤੋਂ ਬਾਅਦ ਵਿਰਾਟ ਨੇ ਕਿਹਾ, 'ਇਹ ਮੇਰਾ ਆਖਰੀ ਟੀ-20 ਮੈਚ ਸੀ, ਇਸ ਲਈ ਮੈਂ ਇਸ ਤਰ੍ਹਾਂ ਖੇਡਿਆ। ਹੁਣ ਨਵੀਂ ਪੀੜ੍ਹੀ ਨੂੰ ਇਸ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਫਾਈਨਲ ਮੈਚ 'ਚ ਨਜ਼ਰ ਆਇਆ ਕੋਹਲੀ ਦਾ 'ਵਿਰਾਟ' ਰੂਪ, ਕਪਤਾਨ ਨੂੰ ਨਹੀਂ ਕੀਤਾ ਨਿਰਾਸ਼
ਤੁਸੀਂ ਵੀ ਦੇਖੋ ਵਿਰਾਟ ਕੋਹਲੀ ਦੇ ਪਿਛਲੇ 5 ਟੂਰਨਾਮੈਂਟਾਂ ਦੀ ਜੇਤੂ ਪ੍ਰਫਾਰਮੈਂਸ
1. ODI ਵਿਸ਼ਵ ਕੱਪ ਫਾਈਨਲ 2011
ਭਾਰਤ ਨੇ ਮੁੰਬਈ ਦੇ ਵਾਨਖੇੜੇ ਵਿੱਚ ਸ਼੍ਰੀਲੰਕਾ ਦੇ ਖਿਲਾਫ 275 ਦੌੜਾਂ ਦਾ ਪਿੱਛਾ ਕੀਤਾ ਸੀ। ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਆਊਟ ਹੋਏ। ਸਿਰਫ਼ 31 ਦੌੜਾਂ ਹੀ ਬਣੀਆਂ। ਭਾਈਵਾਲੀ ਦੀ ਲੋੜ ਸੀ। ਕੋਹਲੀ ਨੇ ਸਿਰਫ 35 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 4 ਚੌਕੇ ਸ਼ਾਮਲ ਹਨ, ਪਰ ਗੰਭੀਰ ਨਾਲ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਖਰਾਬ ਰਹੀ।
2. ਚੈਂਪੀਅਨਜ਼ ਟਰਾਫੀ ਫਾਈਨਲ 2013
ਇੰਗਲੈਂਡ ਅਤੇ ਭਾਰਤ ਵਿਚਾਲੇ 50-50 ਓਵਰਾਂ ਦਾ ਇਹ ਮੈਚ ਮੀਂਹ ਕਾਰਨ 20-20 ਓਵਰਾਂ ਦਾ ਕਰ ਦਿੱਤਾ ਗਿਆ। ਭਾਰਤੀ ਟੀਮ 7 ਵਿਕਟਾਂ 'ਤੇ 129 ਦੌੜਾਂ ਹੀ ਬਣਾ ਸਕੀ। ਇਸ 'ਚ ਕੋਹਲੀ ਦਾ ਯੋਗਦਾਨ 43 ਦੌੜਾਂ ਦਾ ਰਿਹਾ। ਜਿਸ ਵਿੱਚ 4 ਚੌਕੇ ਅਤੇ 1 ਛੱਕਾ ਸ਼ਾਮਲ ਹੈ। ਦੋਵਾਂ ਟੀਮਾਂ ਵੱਲੋਂ ਕੋਹਲੀ ਸਭ ਤੋਂ ਵੱਧ ਸਕੋਰਰ ਰਹੇ। ਭਾਰਤ ਨੇ ਇਸ ਮੈਚ ਵਿੱਚ ਜਿੱਤ ਹਾਸਿਲ ਕੀਤੀ ਸੀ।
ਇਹ ਵੀ ਪੜ੍ਹੋ- ਵਰਲਡ ਚੈਂਪੀਅਨ ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਦੱਖਣੀ ਅਫਰੀਕਾ ਨੂੰ ਮਿਲੇ ਕਿੰਨੇ ਰੁਪਏ
3. ਟੀ-20 ਵਿਸ਼ਵ ਕੱਪ 2014 ਦਾ ਸੈਮੀਫਾਈਨਲ
ਇਹ ਸੈਮੀਫਾਈਨਲ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ। ਦੱਖਣੀ ਅਫਰੀਕਾ ਨੇ ਭਾਰਤ ਨੂੰ ਕੁੱਲ 173 ਦੌੜਾਂ ਦਾ ਟੀਚਾ ਦਿੱਤਾ ਸੀ। ਵਿਰਾਟ ਕੋਹਲੀ ਨੇ ਇਸ ਮੈਚ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 5ਚੌਕੇ ਤੇ 2 ਛੱਕੇ ਲਗਾਉਂਦੇ ਹੋਏ 72 ਦੌੜਾਂ ਦੀ ਅਜੇਤੂ ਪਾਰੀ ਖੇਡੀ। 19ਵੇਂ ਵਿੱਚ ਟਾਰਗੇਟ ਚੇਜ਼ ਕਰ ਲਿਆ ਸੀ।
4. ਟੀ-20 ਵਿਸ਼ਵ ਕੱਪ 2016
ਸੁਪਰ 10 ਮੈਚ ਵਿੱਚ ਭਾਰਤ ਆਸਟਰੇਲੀਆ ਨਾਲ ਖੇਡ ਰਿਹਾ ਸੀ। ਭਾਰਤ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ ਜਿੱਤ ਦੀ ਲੋੜ ਸੀ। ਆਸਟ੍ਰੇਲੀਆ ਨੂੰ 161 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ 14 ਓਵਰਾਂ ਵਿੱਚ 94 ਦੌੜਾਂ ਬਣਾਈਆਂ ਸਨ। ਭਾਰਤ ਦਾ ਸਕੋਰ 6 ਓਵਰਾਂ ਵਿੱਚ 23 ਦੌੜਾਂ ਸੀ। ਜਿੱਤ ਲਈ 138 ਦੌੜਾਂ ਦੀ ਲੋੜ ਸੀ ਅਤੇ ਕੋਹਲੀ ਬੱਲੇਬਾਜ਼ੀ ਕਰਨ ਆਏ। ਸ਼ੁਰੂਆਤ 'ਚ ਸਮਾਂ ਲੱਗਾ ਪਰ ਬਾਅਦ 'ਚ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ। 9 ਚੌਕੇ ਅਤੇ 2 ਛੱਕੇ ਲਗਾਏ ਅਤੇ ਵਿਰਾਟ ਨੇ 82 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਦੇਸ਼ 'ਚ ਦੀਵਾਲੀ ਵਰਗਾ ਮਾਹੌਲ, ਹਰ ਪਾਸੇ ਢੋਲ ਅਤੇ ਪਟਾਕਿਆਂ ਦੀ ਗੂੰਜ
5. ਟੀ-20 ਵਿਸ਼ਵ ਕੱਪ 2022
ਗਰੁੱਪ-2 ਦੇ ਮੈਚ 'ਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਸਨ। ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਨੇ 31 ਦੌੜਾਂ 'ਤੇ ਭਾਰਤ ਦੀਆਂ 4 ਵਿਕਟਾਂ ਹਾਸਲ ਕੀਤੀਆਂ ਸਨ। ਕੋਹਲੀ ਕ੍ਰੀਜ਼ 'ਤੇ ਸਨ ਅਤੇ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹਾਰਦਿਕ ਦੇ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਭਾਰਤ ਨੂੰ ਅਸੰਭਵ ਜਿੱਤ ਦਿਵਾਈ।
ਕੋਹਲੀ ਦੱਖਣੀ ਅਫਰੀਕਾ ਖਿਲਾਫ ਮੁੜ ਪ੍ਰਭਾਵਸ਼ਾਲੀ ਹੋਏ
ਵਿਰਾਟ ਨੇ ਦੱਖਣੀ ਅਫਰੀਕਾ ਦੇ ਖਿਲਾਫ ਫਾਈਨਲ ਮੈਚ ਦੇ ਪਹਿਲੇ ਹੀ ਓਵਰ ਵਿੱਚ ਮਾਰਕੋ ਯਾਨਸਨ ਦੇ ਖਿਲਾਫ 3 ਚੌਕੇ ਲਗਾਏ ਸਨ। ਇੱਥੋਂ ਉਹ ਸੈੱਟ ਨਜ਼ਰ ਆ ਰਿਹਾ ਸੀ ਪਰ ਭਾਰਤ ਨੇ 34 ਦੌੜਾਂ ਦੇ ਸਕੋਰ ਨਾਲ 3 ਵਿਕਟਾਂ ਗੁਆ ਦਿੱਤੀਆਂ। ਵਿਰਾਟ ਨੇ ਇੱਥੋਂ ਪਾਰੀ ਨੂੰ ਸੰਭਾਲਿਆ, ਉਸ ਨੇ ਪਹਿਲਾਂ ਅਕਸ਼ਰ ਪਟੇਲ ਅਤੇ ਫਿਰ ਸ਼ਿਵਮ ਦੂਬੇ ਨਾਲ ਅਰਧ ਸੈਕੜੇ ਦੀ ਸਾਂਝੇਦਾਰੀ ਕੀਤੀ। ਵਿਰਾਟ 59 ਗੇਂਦਾਂ 'ਚ 76 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਲਗਾਏ। ਉਨ੍ਹਾਂ ਦੀ ਪਾਰੀ ਦੇ ਦਮ 'ਤੇ ਭਾਰਤ ਨੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਦਾ ਦੱਖਣੀ ਅਫਰੀਕਾ ਪਿੱਛਾ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ- ਭਾਰਤ 17 ਸਾਲ ਬਾਅਦ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e