'ਕਿੰਗ ਕੋਹਲੀ' ਦਾ 'ਵਿਰਾਟ' ਜਲਵਾ, ਇਹ ਵੱਡੀ ਉਪਲੱਬਧੀ ਹਾਸਲ ਕਰਨ ਵਾਲੇ ਪਹਿਲੇ ਏਸ਼ੀਆਈ ਬਣੇ

05/25/2023 5:35:53 PM

ਸਪੋਰਟਸ ਡੈਸਕ : ਕਿੰਗ ਕੋਹਲੀ ਦੇ ਨਾਂ ਨਾਲ ਮਸ਼ਹੂਰ ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਦਬਦਬਾ ਰੱਖਦੇ ਹਨ। ਵਿਰਾਟ ਕੋਹਲੀ ਨੇ ਕ੍ਰਿਕਟ ਦੇ ਮੈਦਾਨ ‘ਤੇ ਕਈ ਵਿਸ਼ਵ ਰਿਕਾਰਡ ਬਣਾਏ ਹਨ। ਕੋਹਲੀ ਇੱਕ ਤੋਂ ਵੱਧ ਇੱਕ ਵੱਡੇ ਰਿਕਾਰਡ ਆਪਣੇ ਨਾਂ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਵਿਰਾਟ ਕੋਹਲੀ ਨੇ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਪਰ ਇਸ ਵਾਰ ਉਨ੍ਹਾਂ ਨੇ ਇਹ ਕਾਰਨਾਮਾ ਮੈਦਾਨ ‘ਤੇ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਦਰਅਸਲ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਫਾਲੋਅਰਜ਼ ਦੀ ਗਿਣਤੀ 250 ਮਿਲੀਅਨ ਨੂੰ ਪਾਰ ਕਰ ਗਈ ਹੈ। ਵਿਰਾਟ ਕੋਹਲੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 250 ਮਿਲੀਅਨ ਫੋਲੋਅਰਸ ਦਾ ਅੰਕੜਾ ਪਾਰ ਕਰਨ ਵਾਲੇ ਏਸ਼ੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। 

ਇਹ ਵੀ ਪੜ੍ਹੋ : ਜੀਓ ਸਿਨੇਮਾ ’ਤੇ ਢਾਈ ਕਰੋੜ ਦਰਸ਼ਕਾਂ ਨੇ ਦੇਖਿਆ IPL ਦਾ ਪਹਿਲਾ ਕੁਆਲੀਫਾਇਰ

PunjabKesari

ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ ਵਿਰਾਟ

ਹੂਪਰ ਦੀ 2022 ਇੰਸਟਾਗ੍ਰਾਮ ਰਿਚ ਲਿਸਟ ਮੁਤਾਬਕ, ਵਿਰਾਟ ਇੱਕ ਸਪਾਂਸਰਡ ਪੋਸਟ ਤੋਂ ਲਗਪਗ 8.69 ਕਰੋੜ ਰੁਪਏ ਕਮਾਉਂਦਾ ਹੈ। ਵਿਰਾਟ ਕੋਹਲੀ ਇੰਸਟਾਗ੍ਰਾਮ ਤੋਂ ਕਮਾਈ ਕਰਨ ਵਾਲੇ ਸੈਲੀਬ੍ਰਿਟੀਜ਼ ਦੀ ਸੂਚੀ ‘ਚ 14ਵੇਂ ਨੰਬਰ ‘ਤੇ ਹਨ। ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇੱਕ ਇੰਸਟਾਗ੍ਰਾਮ ਪੋਸਟ ਲਈ ਲਗਪਗ 15 ਕਰੋੜ ਰੁਪਏ ਲੈਂਦੇ ਹਨ।

ਇਹ ਵੀ ਪੜ੍ਹੋ : ਭਾਰਤ ਦਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ, 18-0 ਨਾਲ ਵਿਰੋਧੀਆਂ ਨੂੰ ਦਿੱਤੀ ਮਾਤ 

ਸ਼ਾਨਦਾਰ ਫਾਰਮ 'ਚ ਹਨ ਵਿਰਾਟ ਕੋਹਲੀ 

ਵਿਰਾਟ ਕੋਹਲੀ ਆਈਪੀਐਲ 2023 ਵਿੱਚ ਚੰਗੀ ਫਾਰਮ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ 14 ਮੈਚਾਂ ਵਿੱਚ 639 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਆਈਪੀਐੱਲ ਤੋਂ ਪਹਿਲਾਂ ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ ਸੈਂਕੜਾ ਲਗਾ ਕੇ ਟੈਸਟ ਕ੍ਰਿਕਟ ‘ਚ ਸੈਂਕੜੇ ਦਾ ਸੋਕਾ ਵੀ ਖ਼ਤਮ ਕਰ ਦਿੱਤਾ ਸੀ। ਵਿਰਾਟ ਕੋਹਲੀ ਹੁਣ WTC ਫਾਈਨਲ ਲਈ ਲੰਡਨ ਪਹੁੰਚ ਗਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਰਾਏ।


Tarsem Singh

Content Editor

Related News