ਟਾਲੀਵੁੱਡ ਦੇ ਇਸ ਐਕਟਰ ਨੇ ਵਿਰਾਟ ਨੂੰ 'ਕਿੰਗ ਕੋਹਲੀ' ਬਣੇ ਰਹਿਣ ਦੀ ਦਿੱਤੀ ਸਲਾਹ

Friday, Nov 09, 2018 - 11:36 AM (IST)

ਟਾਲੀਵੁੱਡ ਦੇ ਇਸ ਐਕਟਰ ਨੇ ਵਿਰਾਟ ਨੂੰ 'ਕਿੰਗ ਕੋਹਲੀ' ਬਣੇ ਰਹਿਣ ਦੀ ਦਿੱਤੀ ਸਲਾਹ

ਨਵੀਂ ਦਿੱਲੀ—ਵਿਦੇਸ਼ੀ ਖਿਡਾਰੀਆਂ ਨੂੰ ਪਸੰਦ ਕਰਨ 'ਤੇ ਦੇਸ਼ ਛੱਡਣ ਦੀ ਸਲਾਹ ਦੇਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਹਾਲ ਹੀ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਨਾਲ ਫਿਲਮ ਇੰਡਸਟਰੀ 'ਚ ਵੀ ਆਲੋਚਨਾਵਾਂ ਹੋਣ ਲੱਗੀਆਂ ਹਨ। ਦੁਨੀਆ ਦੇ ਇੰਨੇ ਵੱਡੇ ਖਿਡਾਰੀ ਦੇ ਮੂੰਹੋਂ ਅਜਿਹਾ ਬਿਆਨ ਸੁਣ ਕੇ ਹਰ ਕਿਸੇ ਨੂੰ ਝਟਕਾ ਵੀ ਜ਼ਰੂਰ ਲੱਗਾ ਹੈ। ਜਿਸ ਤੋਂ ਬਾਅਦ ਹਰ ਕੋਈ ਕੋਹਲੀ ਨੂੰ ਸੁਣਾਉਣ 'ਚ ਕੋਈ ਕਸਰ ਨਹੀਂ ਛੱਡ ਰਿਹਾ। ਹੁਣ ਇਸ ਕਤਾਰ 'ਚ ਰੰਗ ਦੇ ਬਸੰਤੀ ਫੇਮ ਐਕਟਰ ਸਿਧਾਰਥ ਵੀ ਸ਼ਾਮਿਲ ਹੋ ਗਏ ਹਨ।
 

ਟਾਲੀਵੁੱਡ ਦੇ ਇਸ ਸਟਾਰ ਨੇ ਟਵੀਟ ਕਰਕੇ ਕੋਹਲੀ ਦੇ ਕਾਮੈਂਟ ਨੂੰ ਮੂਰਖਤਾ ਵਾਲੇ ਸ਼ਬਦ ਕਹੇ ਹਨ। ਸਿਧਾਰਥ ਨੇ ਕਿਹਾ ਕਿ ਜੇਕਰ ਤੁਸੀਂ ਕਿੰਗ ਕੋਹਲੀ ਬਣੇ ਰਹਿਣਾ ਚਾਹੁੰਦੇ ਹੋ ਤਾਂ ਭਵਿੱਖ 'ਚ ਕੁਝ ਬੋਲਣ ਤੋਂ ਪਹਿਲਾਂ ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਦ੍ਰਾਵਿੜ ਕੀ ਕਹਿਣਗੇ? ਕ੍ਰਿਕਟ ਦੇ ਕਾਮੈਂਟੇਟ ਹਰਸ਼ ਭੋਗਲੇ ਨੇ ਕਿਹਾ ਕਿ ਕੋਹਲੀ ਦਾ ਬਿਆਨ ਬੁਲਬੁਲੇ ਦਾ ਪ੍ਰਤੀਬਿੰਬ ਹੈ, ਜਿਸ 'ਚ ਜ਼ਿਆਦਾਤਰ ਲੋਕਪ੍ਰਿਯ ਲੋਕ ਫਿਸਲ ਜਾਂਦੇ ਹਨ ਜਾਂ ਮਜ਼ਬੂਤ ਹੋ ਜਾਂਦੇ ਹਨ।  

ਉਥੇ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਨਜ਼ ਵਿਰਾਟ ਕੋਹਲੀ ਦੇ ਦੋ ਸਾਲ ਪੁਰਾਣੇ ਟਵੀਟ ਨੂੰ ਲੈ ਕੇ ਉਨ੍ਹਾਂ ਨੂੰ ਇਕ ਵਾਰ ਫਿਰ ਟਾਰਗਟ ਬਣਾਉਣ ਲੱਗੇ ਹਨ। 30 ਜਨਵਰੀ 2016 'ਚ ਕੋਹਲੀ ਨੇ ਮਹਿਲਾ ਟੈਨਿਸ ਖਿਡਾਰੀ  ਐਂਜੋਲਿਕ ਕਰਬ ਨੂੰ ਆਸਟ੍ਰੇਲੀਅਨ ਓਪਨ ਜਿੱਤਣ 'ਤੇ ਵਧਾਈ ਦਿੱਤੀ ਸੀ ਅਤੇ ਕਿਹਾ ਕਿ ਕਰਬ ਉਨ੍ਹਾਂ ਦੀ ਪਸੰਸੀਦਾ ਮਹਿਲਾ ਟੈਨਿਟ ਖਿਡਾਰੀ ਹੈ।
PunjabKesari
ਬਸ ਫਿਰ ਕੀ ਸੀ, ਫੈਨਜ਼ ਨੂੰ ਟਰੋਲ ਕਰਨ ਦਾ ਇਕ ਹੋਰ ਕਾਰਨ ਮਿਲ ਗਿਆ ਅਤੇ ਹੁਣ ਕੋਹਲੀ ਨੂੰ ਟਵੀਟ ਕਰਕੇ ਲੋਕ ਉਨ੍ਹਾਂ ਤੋਂ ਪੁੱਛ ਰਹੇ ਕਿ ਉਨ੍ਹਾਂ ਨੂੰ ਜਰਮਨੀ ਚੱਲੇ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਪਸੰਦੀਦਾ ਖਿਡਾਰੀ ਸਾਨੀਆ ਮਿਰਜ਼ਾ ਨਹੀਂ ਕੋਈ ਹੋਰ ਵਿਦੇਸ਼ੀ ਹੈ।
 

 


author

suman saroa

Content Editor

Related News