ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਵੱਡਾ ਫੈਸਲਾ, 13 ਸਾਲਾਂ ਬਾਅਦ ਖੇਡਣਗੇ ਇਹ ਟੂਰਨਾਮੈਂਟ

Monday, Jan 20, 2025 - 10:56 PM (IST)

ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਵੱਡਾ ਫੈਸਲਾ, 13 ਸਾਲਾਂ ਬਾਅਦ ਖੇਡਣਗੇ ਇਹ ਟੂਰਨਾਮੈਂਟ

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਤੋਂ ਠੀਕ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਲਹੀ ਜਲਦੀ ਹੀ ਰਣਜੀ ਟਰਾਫੀ ਮੁਕਾਬਲਾ ਖੇਡਦੇ ਨਜ਼ਰ ਆਉਣਗੇ। ਦੂਜੇ ਪਾਸੇ ਰੋਹਿਤ ਸ਼ਰਮਾ ਦੀ ਵੀ ਪੁਸ਼ਟੀ ਹੋ ਗਈ ਹੈ। ਰਣਜੀ ਟਰਾਫੀ ਲਈ ਮੁੰਬਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਰੋਹਿਤ ਸ਼ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 

ਇਸ ਵਿਚਕਾਰ ਖਬਰ ਆ ਰਹੀ ਹੈ ਕਿ ਵਿਰਾਟ ਕੋਹਲੀ ਰਣਜੀ ਟਰਾਫੀ 'ਚ ਦਿੱਲੀ ਦੀ ਟੀਮ ਵੱਲੋਂ ਖੇਡਦੇ ਨਜ਼ਰ ਆਉਣਗੇ। ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (DDCA) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਕੋਹਲੀ DDCA ਨੂੰ ਦੱਸ ਦਿੱਤਾ ਹੈ ਕਿ ਉਹ ਰੇਲਵੇ ਖਿਲਾਫ ਮੈਚ 'ਚ ਉਪਲੱਬਧ ਰਹਿਣਗੇ। ਦਿੱਲੀ ਟੀਮ  ਰੇਲਵੇ ਖਿਲਾਫ ਇਹ ਮੈਚ 30 ਜਨਵਰੀ ਨੂੰ ਖੇਡੇਗੀ। ਕੋਹਲੀ ਇਹ ਮੁਕਾਬਲੇ ਖੇਡਦੇ ਦਿਸਣਗੇ। 

ਵਿਰਾਟ ਕੋਹਲੀ ਘਰੇਲੂ ਕ੍ਰਿਕਟ ਖੇਡਣ ਵਾਲੇ ਭਾਰਤ ਦੇ ਵੱਡੇ ਖਿਡਾਰੀਆਂ 'ਚ  ਤਾਜ਼ਾ ਨਾਮ ਹੈ। ਉਹ 6ਵੇਂ ਰਾਊਂਡ 'ਚ ਨਹੀਂ ਖੇਡ ਰਹੇ ਕਿਉਂਕਿ ਉਨ੍ਹਾਂ ਦੀ ਗਰਦਨ 'ਚ ਦਿੱਕਤ ਹੈ। ਕੋਹਲੀ ਰੇਲਵੇ ਖਿਲਾਫ ਮੈਚ 'ਚ ਖੇਡਣ ਉਤਰਦੇ ਹਨ ਤਾਂ 13 ਸਾਲਾਂ 'ਚ ਇਹ ਉਨ੍ਹਾਂ ਦਾ ਪਹਿਲਾ ਰਣਜੀ ਮੈਚ ਹੋਵੇਗਾ। 

ਇਹ ਵੀ ਪੜ੍ਹੋ- ਇਨ੍ਹਾਂ 5 ਭਾਰਤੀ ਖਿਡਾਰੀਆਂ ਦਾ ਚੈਂਪੀਅਨਜ਼ ਟਰਾਫੀ 2025 ਖੇਡਣ ਦਾ ਸੁਪਨਾ ਟੁੱਟਾ, ਨਹੀਂ ਮਿਲੀ ਟੀਮ 'ਚ ਜਗ੍ਹਾ

ਕੋਹਲੀ ਆਖਰੀ ਵਾਰ 2012 'ਚ ਰਣਜੀ ਮੈਚ ਖੇਡਣ ਉਤਰੇ ਸਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਖਿਲਾਫ ਗਾਜ਼ੀਆਬਾਦ 'ਚ ਆਖਰੀ ਵਾਰ ਰਣਜੀ ਮੈਚ ਖੇਡਿਆ ਸੀ। ਦਿੱਲੀ ਦੀ ਟੀਮ ਨੂੰ ਰਣਜੀ 'ਚ ਆਪਣਾ ਅਗਲਾ ਮੁਕਾਬਲਾ 23-25 ਜਨਵਰੀ ਵਿਚਕਾਰ ਸੌਰਾਸਟਰ ਖਿਲਾਫ ਰਾਜਕੋਟ 'ਚ ਖੇਡੇਗੀ। ਕੋਹਲੀ ਇਹ ਮੁਕਾਬਲਾ ਨਹੀਂ ਖੇਡਣਗੇ। 

ਇਹ ਵੀ ਪੜ੍ਹੋ- ਨਹੀਂ ਹੋਈ ਰਿੰਕੂ ਸਿੰਘ ਦੀ MP ਪ੍ਰਿਆ ਸਰੋਜ ਨਾਲ ਮੰਗਣੀ, ਪਿਤਾ ਨੇ ਦੱਸਿਆ ਪੂਰਾ ਸੱਚ

ਦੱਸ ਦੇਈਏ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਰੇ ਕੇਂਦਰੀ ਅਨੁਬੰਧਿਤ ਖਿਡਾਰੀਆਂ ਲਈ ਘਰੇਲੂ ਕ੍ਰਿਕਟ ਖੇਡਣਾ ਜ਼ਰੂਰੀ ਕਰ ਦਿੱਤਾ ਹੈ। ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ ਅਤੇ ਸ੍ਰੇਅਸ ਅਈਅਰ ਮੁੰਬਈ ਲਈ ਖੇਡ ਰਹੇ ਹਨ। ਜਦੋਂਕਿ ਸ਼ੁਭਮਨ ਗਿੱਲ ਪੰਜਾਬ ਲਈ ਖੇਡਣ ਜਾ ਰਹੇ ਹਨ। 

ਖਰਾਬ ਫਾਰਮ ਨਾਲ ਜੂਝ ਰਹੇ ਹਨ ਵਿਰਾਟ ਕੋਹਲੀ

ਕੋਹਲੀ ਰੈੱਡ ਬਾਲ ਫਾਰਮੇਟ 'ਚ ਖਰਾਬ ਫਾਰਮ ਨਾਲ ਜੂਝ ਰਹੇ ਹਨ। ਇਸ ਲਈ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਡਰ-ਗਾਵਸਕਰ ਟਰਾਫੀ 2014-25 'ਚ ਉਨ੍ਹਾਂ ਨੇ ਪਰਥ ਟੈਸਟ 'ਚ ਸੈਂਕੜਾ ਲਗਾਇਆ। ਜਦੋਂਕਿ 9 ਪਾਰੀਆਂ 'ਚ 23.75 ਦੀ ਔਸਤ ਨਾਲ 190 ਦੌੜਾਂ ਬਣਾਈਆਂ ਅਤੇ 8 ਵਾਰ ਸਟੰਪ ਦੇ ਪਿੱਛੇ ਆਫ ਸਾਈਡ ਦੀ ਗੇੰਦ ਨਾਲ ਛੇੜਕਾਨੀ ਕਰਦੇ ਹੋਏ ਉਹ ਕੈਚ ਆਊਟ ਹੋਏ। 

ਇਹ ਵੀ ਪੜ੍ਹੋ- ਫੈਲ ਗਈ ਰਹੱਸਮਈ ਬਿਮਾਰੀ! ਕਈ ਟੱਬਰ ਹੋ ਗਏ ਤਬਾਹ, ਚਿੰਤਾ 'ਚ ਡੁੱਬਾ ਸਿਹਤ ਵਿਭਾਗ


author

Rakesh

Content Editor

Related News