ਸਪਿਨਰਾਂ ਦੀ ਭੂਮਿਕਾ ਹੋਵੇਗੀ ਪਰ ਤੇਜ਼ ਗੇਂਦਬਾਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ: ਕੋਹਲੀ

Tuesday, Feb 23, 2021 - 05:17 PM (IST)

ਸਪਿਨਰਾਂ ਦੀ ਭੂਮਿਕਾ ਹੋਵੇਗੀ ਪਰ ਤੇਜ਼ ਗੇਂਦਬਾਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ: ਕੋਹਲੀ

ਅਹਿਮਦਾਬਾਦ (ਭਾਸ਼ਾ) : ਮੋਟੇਰਾ ਵਿਚ ਪੂਰੀ ਤਰ੍ਹਾਂ ਨਾਲ ਸਪਿਨ ਦੀ ਅਨੁਕੂਲ ਪਿੱਚ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਤੀਜੇ ਦਿਨ-ਰਾਤ ਟੈਸਟ ਵਿਚ ਤੇਜ਼ ਗੇਂਦਬਾਜ਼ੀ ਦੀ ਵੀ ਸਪਿਨਰਾਂ ਦੇ ਜਿੰਨੀ ਹੀ ਭੂਮਿਕਾ ਹੋਵੇਗੀ। ਚਾਰ ਮੈਚਾਂ ਦੀ ਸੀਰੀਜ਼ ਵਿਚ ਦੋਵਾਂ ਟੀਮਾਂ 1-1 ਨਾਲ ਬਰਾਬਰ ਚੱਲ ਰਹੀਆਂ ਹਨ ਅਤੇ ਬੁੱਧਵਾਰ ਤੋਂ ਇੱਥੇ ਹੋਣ ਵਾਲੇ ਤੀਜੇ ਟੈਸਟ ਤੋਂ ਪਹਿਲਾਂ ਨਵੇਂ ਸਿਰੇ ਤੋਂ ਤਿਆਰ ਸਟੇਡੀਅਮ ਦੀ ਨਵੀਂ ਪਿੱਚ ਦਾ ਸਵਰੂਪ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਪੁੱਛਣ ’ਤੇ ਕਿ ਕੀ ਤੀਜੇ ਟੈਸਟ ਵਿਚ ਗੇਂਦ ਦੇ ਸਵਿੰਗ ਹੋਣ ਦੀ ਸੰਭਾਵਨਾ ਨਹੀਂ ਹੈ, ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਗੇਂਦ ਠੋਸ ਅਤੇ ਚਮਕੀਲੀ ਹੈ, ਉਦੋਂ ਤੱਕ ਤੇਜ਼ ਗੇਂਦਬਾਜ਼ਾਂ ਕੋਲ ਮੈਚ ਵਿਚ ਮੌਕਾ ਰਹੇਗਾ।

ਕੋਹਲੀ ਨੇ ਮੈਚ ਦੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਮੈਨੂੰ ਨਹੀਂ ਲੱਗਦਾ ਹੈ ਕਿ ਇਹ ਸਹੀ ਵਿਸ਼ਲੇਸ਼ਨ ਹੈ (ਕਿ ਗੇਂਦ ਸਵਿੰਗ ਨਹੀਂ ਕਰੇਗੀ)। ਗੁਲਾਬੀ ਗੇਂਦ ਲਾਲ ਗੇਂਦ ਤੋਂ ਜ਼ਿਆਦਾ ਸਵਿੰਗ ਕਰਦੀ ਹੈ। ਜਦੋਂ 2019 ਵਿਚ (ਬੰਗਲਾਦੇਸ਼ ਖ਼ਿਲਾਫ਼) ਅਸੀਂ ਪਹਿਲੀ ਵਾਰ ਇਸ ਨਾਲ ਖੇਡੇ ਤਾਂ ਅਸੀਂ ਇਹ ਅਨੁਭਵ ਕੀਤਾ।’ ਕੋਹਲੀ ਨੇ ਇਸ ਮੁਲਾਂਕਣ ਨੂੰ ਵੀ ਖਾਰਿਜ ਕਰ ਦਿੱਤਾ ਕਿ ਜੇਕਰ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਤਾਂ ਇੰਗਲੈਂਡ ਦਾ ਪੱਲਾ ਭਾਰੀ ਰਹੇਗਾ। ਉਨ੍ਹਾਂ ਨੇ ਕਿਹਾ, ‘ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹਾਂ ਕਿ ਇੰਗਲੈਂਡ ਟੀਮ ਦੇ ਮਜ਼ਬੂਤ ਅਤੇ ਕਮਜ਼ੋਰ ਪੱਖ ਕੀ ਹਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ’ਤੇ ਵੀ ਹਰਾਇਆ ਹੈ, ਜਿੱਥੇ ਗੇਂਦ ਕਿਤੇ ਜ਼ਿਆਦਾ ਮੂਵ ਕਰਦੀ ਹੈ। ਇਸ ਲਈ ਅਸੀਂ ਇਸ ਤੋਂ ਪਰੇਸ਼ਾਨ ਨਹੀਂ ਹਾਂ।’

ਕੋਹਲੀ ਨੇ ਕਿਹਾ, ‘ਹੋਰ ਹਾਂ, ਵਿਰੋਧੀ ਟੀਮ ਦੀ ਵੀ ਕਾਫ਼ੀ ਕਮਜ਼ੋਰੀਆਂ ਹਨ, ਜੇਕਰ ਤੁਸੀਂ ਇਸ ਦਾ ਫ਼ਾਇਦਾ ਚੁੱਕ ਸਕਦੇ ਹੋ ਤਾਂ। ਜੇਕਰ ਇਹ ਉਨ੍ਹਾਂ ਲਈ ਤੇਜ਼ ਗੇਂਦਬਾਜ਼ੀ ਦੀ ਅਨੁਕੂਲ ਪਿੱਚ ਹੋਵੇਗੀ ਤਾਂ ਸਾਡੇ ਲਈ ਵੀ ਹੋਵੇਗੀ।’ ਭਾਰਤੀ ਕਪਤਾਨ ਨੇ ਕਿਹਾ, ‘ਹੋਰ ਸ਼ਾਇਦ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਹੈ, ਇਸ ਲਈ ਗੇਂਦ ਕਿਵੇਂ ਮੂਵ ਕਰੇਗੀ ਇਸ ਨੂੰ ਲੈ ਕੇ ਅਸੀਂ ਪਰੇਸ਼ਾਨ ਨਹੀਂ ਹਾਂ। ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਹਾਂ।’


author

cherry

Content Editor

Related News