ਵਿਰਾਟ ਕੋਹਲੀ ਦੀ ਐਂਟੀ ਸੋਸ਼ਲ ਕੰਟੈਂਟ ਖਿਲਾਫ ਮੁਹਿੰਮ, Video ਸ਼ੇਅਰ ਕਰ ਕੀਤੀ ਅਪੀਲ

05/04/2020 5:26:54 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਐਂਟੀ ਸੋਸ਼ਲ ਕੰਟੈਂਟ ਖਿਲਾਫ ਸ਼ੁਰੂ ਮੁਹਿੰਮ ਨਾਲ ਜੁੜ ਗਏ ਹਨ। ਵਿਰਾਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਅਜਿਹੀਆਂ ਚੀਜ਼ਾਂ ਫਾਰਵਰਡ ਨਾ ਕਰਨ, ਜੋ ਸਮਾਜ ਅਤੇ ਦੇਸ਼ ਦੇ ਹਿੱਤ 'ਚ ਨਾ ਹੋਣ। ਅਜਿਹੇ ਝੂਠੇ ਪ੍ਰਚਾਰ ਕਿਸੇ ਵਾਇਰਸ ਤੋਂ ਘੱਟ ਨਹੀਂ ਹੈ। ਕੈਪਟਨ ਕੋਹਲੀ ਨੇ ਕਿਹਾ ਕਿ ਇਕ ਫੇਕ ਅਤੇ ਗਲਤ ਵੀਡੀਓ ਪੂਰੇ ਦੇਸ਼ ਵਿਚ ਨਫਰਤ ਫੈਲਾ ਸਕਦੀ ਹੈ ਅਜਿਹੇ 'ਚ ਸਾਰਿਆਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। 

31 ਸਾਲਾ ਵਿਰਾਟ ਕੋਹਲੀ ਨੇ ਅੱਜ ਆਪਣੇ ਟਵਿੱਟਰ ਹੈਂਡਲ ਤੋਂ ਡੇਢ ਮਿੰਟ ਦੀ ਵੀਡੀਓ ਪੋਸਟ ਕੀਤੀ। ਇਸ ਵੀਡੀਓ ਵਿਚ ਵਿਰਾਟ ਤੋਂ ਇਲਾਵਾ ਬਾਲੀਵੁੱਡ ਦੀਆਂ 3 ਹੋਰ ਹਸਤੀਆਂ ਹਨ, ਜੋ ਲੋਕਾਂ ਨੂੰ ਅਜਿਹੇ ਗਲਤ ਅਤੇ ਬੇਬੁਨੀਆਦ ਕੰਟੈਂਟ ਨੂੰ ਦੇਸ਼ਹਿਤ ਨੂੰ ਰੋਕਣ ਦੀ ਅਪੀਲ ਕਰ ਰਹੇ ਹਨ। ਬਾਲੀਵੁੱਡ ਦੀਆਂ ਇਨ੍ਹਾਂ ਤਿਨ ਹਸਤੀਆਂ ਵਿਚ ਆਯੁਸ਼ਮਾਨ, ਕ੍ਰਤਿ ਸੇਨਨ ਅਤੇ ਸਾਰਾ ਅਲੀ ਖਾਨ ਸ਼ਾਮਲ ਹੈ। ਵਿਰਾਟ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਜਦੋਂ ਅਸੀਂ ਦੇਸ਼ ਦੇ ਲਈ ਖੇਡਦੇ ਹਾਂ, ਤਦ ਤੁਸੀਂ ਪੂਰੇ ਉਤਸ਼ਾਹ ਦੇ ਨਾਲ ਸਾਨੂੰ ਸੁਪੋਰਟ ਕਰਦੇ ਹੋ ਪਰ ਹੁਣ ਦੇਸ਼ ਨੂੰ ਤੁਹਾਡੀ ਜ਼ਰੂਰਤ ਹੈ, ਮੈਨੂੰ ਅਤੇ ਸਾਨੂੰ ਸਾਰਿਆਂ ਨੂੰ ਦੇਸ਼ ਦੇ ਲਈ ਇਹ ਰੋਲ ਅਦਾ ਕਰਨਾ ਹੈ। ਕੀ ਤੁਸੀਂ ਆਪਣੇ ਹਿੱਸੇ ਦਾ ਕਰੋਗੇ?'' ਇਸ ਦੇ ਨਾਲ ਵਿਰਾਟ ਨੇ ਮਤਕਰ (ਨਾ ਕਰ) ਫਾਰਵਰਡ ਹੈਸ਼ਟੈਗ ਦੀ ਵਰਤੋਂ ਕੀਤੀ ਹੈ।
ਉਸ ਨੇ ਕਿਹਾ ਕਿ ਮਹਾਮਾਰੀ ਕਾਰਨ ਕਈ ਖਿਡਾਰੀ ਬੇਰੋਜ਼ਗਾਰ ਹੋ ਗਏ ਹਨ ਤੇ ਉਨ੍ਹਾਂ ਕੋਲ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਹੈ। ਸਾਬਕਾ ਓਲੰਪੀਅਨ ਬਾਜਵਾ ਨੇ ਕਿਹਾ ਕਿ ਮਹਾਸੰਘ ਵੀ ਬਦਕਿਸਮਤੀ ਨਾਲ ਅਜਿਹੀ ਵਿੱਤੀ ਸਥਿਤੀ ਵਿਚ ਨਹੀਂ ਹੈ ਕਿ ਉਹ ਖਿਡਾਰੀਆਂ ਦੀ ਮਦਦ ਕਰ ਸਕੇ।


Ranjit

Content Editor

Related News