IPL ''ਚ ਅੰਪਾਇਰ ਦਾ ਇਕ ਹੋਰ ਵਿਵਾਦਤ ਫੈਸਲਾ, ਮੈਚ ਵਿਚਾਲੇ ਹੀ ਵਿਰਾਟ ਹੋਏ ਗੁੱਸਾ

Sunday, May 05, 2019 - 11:35 AM (IST)

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਅੰਪਾਇਰਿੰਗ ਦੇ ਲਿਹਾਜ਼ ਨਾਲ ਅਜੇ ਤਕ ਦਾ ਸਭ ਤੋ ਬੁਰਾ ਸੀਜ਼ਨ ਗੁਜ਼ਰਿਆ ਹੈ। ਕਈ ਗਲਤ ਫੈਸਲਿਆਂ ਦੀ ਵਜ੍ਹਾ ਨਾਲ ਜਿੱਥੇ ਲੀਗ ਦਾ ਅਕਸ ਖਰਾਬ ਹੋਇਆ ਹੈ ਉੱਥੇ ਹੀ ਖਿਡਾਰੀ ਅਤੇ ਕਪਤਾਨਾਂ ਨੇ ਵੀ ਨਾਰਾਜ਼ਗੀ ਜਤਾਈ ਹੈ। ਤਕਨੀਕ ਦੇ ਦੌਰ 'ਚ ਵੀ ਖਰਾਬ ਪੱਧਰ ਦੀ ਅੰਪਾਇਰਿੰਗ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਹੈ ਅਤੇ ਅੰਪਾਇਰਿੰਗ'ਤੇ ਸਵਾਲ ਚੁੱਕੇ ਹਨ। ਇਸ ਸੀਜ਼ਨ ਦੇ 54ਵੇਂ ਮੁਕਾਬਲੇ 'ਚ ਵੀ ਇਕ ਵਾਰ ਫਿਰ ਤੋਂ ਅੰਪਾਇਰ ਦੇ ਗਲਤ ਫੈਸਲੇ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਖਾਸ ਕਰਕੇ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਨਾਰਾਜ਼ ਕਰ ਦਿੱਤਾ
PunjabKesari
ਹੈਦਰਾਬਾਦ ਦੇ ਖਿਲਾਫ ਮੈਚ 'ਚ ਆਖਰੀ ਓਵਰ 'ਚ ਗੇਂਦਬਾਜ਼ੀ ਕਰ ਰਹੇ ਉਮੇਸ਼ ਯਾਦਵ ਦੀ ਇਕ ਗੇਂਦ ਨੂੰ ਅੰਪਾਇਰ ਨਾਈਜੇਲ ਲੋਂਗ ਨੇ ਨੋ ਬਾਲ ਕਰਾਰ ਦਿੱਤਾ। ਇਸ ਨੋ ਬਾਲ ਦੀ ਵਜ੍ਹਾ ਨਾਲ ਹੈਦਰਾਬਾਦ ਨੂੰ ਇਕ ਫ੍ਰੀ ਹਿੱਟ ਮਿਲ ਗਈ। ਹਾਲਾਂਕਿ ਜਦੋਂ ਵੱਡੇ ਸਕ੍ਰੀਨ 'ਤੇ ਰਿਪਲੇਅ 'ਚ ਦੇਖਿਆ ਗਿਆ ਤਾਂ ਉਹ ਨੋ ਬਾਲ ਨਹੀਂ ਸੀ ਅਤੇ ਉਮੇਸ਼ ਦਾ ਪੈਰ ਲਾਈਨ ਦੇ ਅੰਦਰ ਸੀ। ਇਸ ਨੂੰ ਦੇਖਦੇ ਹੋਏ ਉਮੇਸ਼ ਯਾਦਵ ਨੇ ਵਿਰਾਟ ਨੂੰ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਨਾਰਾਜ਼ ਵਿਰਾਟ ਨੇ ਅੰਪਾਇਰ ਨਾਲ ਗੱਲ ਕੀਤੀ ਫਿਰ ਵੀ ਫੈਸਲਾ ਨਹੀਂ ਬਦਲਿਆ ਗਿਆ। ਆਖਰੀ ਓਵਰ 'ਚ ਉਮੇਸ਼ ਨੇ 28 ਦੌੜਾਂ ਦਿੱਤੀਆਂ। ਹੈਦਰਾਬਾਦ ਦੀ ਪਾਰੀ ਖਤਮ ਹੋਣ ਦੇ ਬਾਅਦ ਵਿਰਾਟ ਕੋਹਲੀ ਕਾਫੀ ਗੁੱਸੇ 'ਚ ਡਗਆਊਟ 'ਚ ਜਾਂਦੇ ਦਿਸੇ। 
PunjabKesari
ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਅੰਪਾਇਰ ਵੱਲੋਂ ਅਜਿਹਾ ਵਿਵਾਦਤ ਫੈਸਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੈਂਗਲੁਰੂ ਅਤੇ ਮੁੰਬਈ ਵਿਚਾਲੇ ਖੇਡੇ ਗਏ ਮੈਚ 'ਚ ਵੀ ਅੰਪਾਇਰ ਨੇ ਮਲਿੰਗਾ ਦੀ ਨੋ ਬਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਵਿਰਾਟ ਕਾਫੀ ਗੁੱਸੇ ਹੋਏ ਸਨ। ਉਸ ਮੈਚ 'ਚ ਬੈਂਗਲੁਰੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Tarsem Singh

Content Editor

Related News