ਮੈਚ ਜਿੱਤਣ ਦੇ ਬਾਅਦ ਵੀ ਕੋਹਲੀ ਨੂੰ ਨਹੀਂ ਮਿਲੀ ਰਾਹਤ, ਲੱਗਾ 12 ਲੱਖ ਦਾ ਜੁਰਮਾਨਾ

Sunday, Apr 14, 2019 - 11:47 AM (IST)

ਮੋਹਾਲੀ— ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ 'ਤੇ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਆਈ.ਪੀ.ਐੱਲ. ਮੈਚ ਦੇ ਦੌਰਾਨ ਹੌਲੀ ਓਵਰ ਰਫਤਾਰ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈ.ਪੀ.ਐੱਲ. ਵੱਲੋਂ ਜਾਰੀ ਬਿਆਨ ਦੇ ਮੁਤਾਬਕ, ''ਹੌਲੀ ਓਵਰ ਰਫਤਾਰ ਨਾਲ ਜੁੜੇ ਆਈ.ਪੀ.ਐੱਲ. ਜ਼ਾਬਤੇ ਦੇ ਤਹਿਤ ਇਹ ਇਸ ਸੈਸ਼ਨ 'ਚ ਟੀਮ ਦਾ ਪਹਿਲਾ ਅਪਰਾਧ ਸੀ। ਕੋਹਲੀ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।'' 

ਕੋਹਲੀ ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ 'ਤੇ ਵੀ ਲੱਗ ਚੁੱਕਾ ਹੈ ਜੁਰਮਾਨਾ 
ਇਸ ਤੋਂ ਪਹਿਲਾਂ ਅਜਿੰਕਯ ਰਹਾਨੇ (ਰਾਜਸਥਾਨ ਰਾਇਲਜ਼) ਅਤੇ ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼) 'ਤੇ ਵੀ ਜੁਰਮਾਨਾ ਲਗ ਚੁੱਕਾ ਹੈ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਵੀ ਹਾਲ ਹੀ 'ਚ ਆਈ.ਪੀ.ਐੱਲ. ਜ਼ਾਬਤੇ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਸੀ।  


Tarsem Singh

Content Editor

Related News