ਤੀਜੇ ਵਨ-ਡੇ ''ਚ ਵਿਰਾਟ ਰਚ ਸਕਦੇ ਹਨ ਇਤਿਹਾਸ, ਸਚਿਨ ਦਾ ਵੱਡਾ ਰਿਕਾਰਡ ਨਿਸ਼ਾਨੇ ''ਤੇ

12/01/2020 6:21:20 PM

ਸਪੋਰਟਸ ਡੈਸਕ— ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਗੁਆ ਚੁੱਕੀ ਹੈ ਤੇ 2-0 ਨਾਲ ਪਿੱਛੇ ਚਲ ਰਹੀ ਹੈ। ਕੈਨਬਰਾ 'ਚ ਹੋਣ ਵਾਲੇ ਤੀਜੇ ਵਨ-ਡੇ 'ਚ ਟੀਮ ਇੰਡੀਆ ਦਾ ਜਿੱਥੇ ਵਕਾਰ ਦਾਅ 'ਤੇ ਹੋਵੇਗਾ ਤੇ ਦੂਜੇ ਪਾਸੇ ਵਿਰਾਟ ਕੋਹਲੀ ਲਈ ਇਕ ਹੋਰ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।
ਇਹ ਵੀ ਪੜ੍ਹੋ :ਟੋਕੀਓ ਖਾੜੀ 'ਚ ਵਾਪਸ ਪਹੁੰਚੇ ਓਲੰਪਿਕ ਛੱਲੇ, ਮਹਾਮਾਰੀ ਦੀ ਉਮੀਦ ਦੇ ਸੰਕੇਤ

ਵਿਰਾਟ ਨੇ ਦੂਜੇ ਵਨ-ਡੇ 'ਚ 89 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਫ਼ਾਰਮ 'ਚ ਪਰਤਨ ਦੇ ਸੰਕੇਤ ਦਿੱਤੇ ਹਨ ਤੇ ਹੁਣ ਉਨ੍ਹਾਂ ਕੋਲ ਇਸ ਮੈਚ 'ਚ ਇਕ ਵੱਡੀ ਪਾਰੀ ਖੇਡਕੇ ਟੀਮ ਨੂੰ ਜਿਤਾਉਣ ਦੇ ਨਾਲ-ਨਾਲ ਸਚਿਨ ਦੇ ਵੱਡੇ ਰਿਕਾਰਡ ਨੂੰ ਤੋੜਨ ਦਾ ਮੌਕਾ ਵੀ ਹੋਵੇਗਾ। ਵਿਰਾਟ ਇਸ ਮੈਚ 'ਚ 23 ਦੌੜਾਂ ਬਣਾਉਂਦੇ ਹੀ ਵਨ-ਡੇ 'ਚ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਜਾਣਗੇ ਤੇ ਸਚਿਨ ਤੋਂ ਅੱਗੇ ਨਿਕਲ ਜਾਣਗੇ। ਕਪਤਾਨ ਕੋਹਲੀ ਜੇਕਰ ਇਸ ਮੈਚ 'ਚ 23 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਲੈਂਦੇ ਹਨ ਤਾਂ ਉਹ 251ਵੇਂ ਮੈਚ ਦੀ 242ਵੀਂ ਪਾਰੀ 'ਚ ਇਹ ਉਪਲਬਧੀ ਹਾਸਲ ਕਰ ਲੈਣਗੇ। ਜਦਕਿ ਸਚਿਨ ਦੇ ਮਾਮਲੇ 'ਚ ਉਨ੍ਹਾਂ ਨੇ 309 ਮੈਚਾਂ ਦੀਆਂ 300 ਪਾਰੀਆਂ 'ਚ ਇਹ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : IPL ਦੇ ਪ੍ਰਦਰਸ਼ਨ ਨੂੰ ਰਾਸ਼ਟਰੀ ਟੀਮ 'ਚ ਵੀ ਬਰਕਰਾਰ ਰੱਖਾਂਗਾ : ਰਬਾਦਾ
PunjabKesari
ਇਸ ਤੋਂ ਇਲਾਵਾ ਵਿਰਾਟ ਦੀ ਨਜ਼ਰ ਸਚਿਨ ਦੇ ਇਕ ਹੋਰ ਵੱਡੇ ਰਿਕਾਰਡ 'ਤੇ ਹੋਵੇਗੀ। ਵਿਰਾਟ ਅਜੇ ਤਕ ਆਸਟਰੇਲੀਆ ਦੇ ਖ਼ਿਲਾਫ਼ ਅੱਠ ਸੈਂਕੜੇ ਲਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਚਿਨ ਦੀ ਬਰਾਬਰੀ ਕਰਨ ਲਈ ਇਕ ਸੈਂਕੜੇ ਦੀ ਲੋੜ ਹੈ। ਕੈਨਬਰਾ 'ਚ ਹੋਣ ਵਾਲੇ ਮੁਕਾਬਲੇ 'ਚ ਜੇਕਰ ਵਿਰਾਟ ਸੈਂਕੜਾ ਜੜ ਦਿੰਦੇ ਹਨ ਤਾਂ ਉਹ ਆਸਟਰੇਲੀਆ ਖ਼ਿਲਾਫ਼ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦੇ ਮਾਮਲੇ 'ਚ ਸਚਿਨ ਦੇ 9 ਸੈਂਕੜਿਆਂ ਦੀ ਬਰਾਬਰੀ ਕਰ ਲੈਣਗੇ।


Tarsem Singh

Content Editor

Related News