ਵਿਰਾਟ ਬ੍ਰਿਗੇਡ ਨੇ ਸੋਕਾ ਝੱਲ ਰਹੇ ਕੇਪਟਾਊਨ ਦੀ ਇੰਝ ਕੀਤੀ ਮਦਦ

Tuesday, Feb 27, 2018 - 09:36 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੇਪਟਾਊਨ 'ਚ 'ਜਲ ਸੰਕਟ' ਮੱਦੇਨਜ਼ਰ ਆਪਣੀ ਦਰਿਆਦਿਲੀ ਦਿਖਾਈ ਹੈ। ਉਨ੍ਹਾਂ ਨੇ ਉੱਥੇ ਲੋਕਾਂ ਦੀ ਮਦਦ ਲਈ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਦੇ ਨਾਲ ਫੰਡ ਇੱਕਠਾ ਕੀਤਾ। ਵਿਰਾਟ ਤੇ ਡੂ ਪਲੇਸਿਸ ਨੇ ਕੇਪਟਾਊਨ 'ਚ ਤੀਜੇ ਤੇ ਆਖਰੀ ਟੀ-20 ਤੋਂ ਬਾਅਦ ਦੋਵਾਂ ਟੀਮਾਂ ਵਲੋਂ 1,00,000 ਦੱਖਣੀ ਅਫਰੀਕਾ ਰੈਂਡ (ਲੱਗਭਗ 5,60,000) ਰੁਪਏ ਦਾ ਚੈੱਕ ਐੱਨ. ਜੀ. ਓ. 'ਗਿਫਟ ਆਫ ਗਿਵਰਸ' ਨੂੰ ਸੌਂਪ ਦਿੱਤਾ।
ਇਸ ਮੌਕੇ 'ਤੇ ਵਿਰਾਟ ਨੇ ਕਿਹਾ ਕਿ ਕੇਪਟਾਊਨ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ 'ਚ ਇਕ ਹੈ। ਜਦੋਂ ਵੀ ਅਸੀਂ ਨਿਊਲੈਂਡਰਸ 'ਚ ਖੇਡਦੇ ਹਾਂ, ਘਰੇਲੂ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ। ਸੋਕੇ ਤੋਂ ਬਚਾਅ ਲਈ ਜਾਗਰੂਰਤਾ ਫੈਲਾਉਣ 'ਚ ਅਸੀਂ ਵੀ ਆਪਣਾ ਯੋਗਦਾਨ ਦੇ ਰਹੇ ਹਾਂ।
ਦੱਖਣੀ ਅਫਰੀਕਾ ਦੌਰੇ 'ਤੇ ਗਈ ਭਾਰਤੀ ਟੀਮ ਦੇ ਖਿਡਾਰੀਆਂ ਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੁਣੌਤੀ ਦਾ ਸਾਹਮਣਾ ਕਰਾਨ ਪੈ ਰਿਹਾ ਸੀ। ਕੇਪਟਾਊਨ 'ਚ ਨਹਾਉਣ ਦੇ ਲਈ ਸਿਰਫ 2 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਦਰਅਸਲ ਕੇਪਟਾਊਨ 'ਚ ਸੋਕੇ ਨੂੰ ਦੇਖਦੇ ਹੋਏ ਅਧਿਕਾਰਿਕ ਤੌਰ 'ਤੇ ਨਿਰਦੇਸ਼ ਜਾਰੀ ਕੀਤਾ ਗਿਆ ਸੀ। ਉਸ ਦੌਰਾਨ ਸਿਟੀ ਕਾਓਸਿੰਗ ਨੇ ਪਾਣੀ ਦੀ ਬੱਚਤ ਦੇ ਲਈ ਇਕ ਵਿਅਕਤੀ ਦੇ ਲਈ ਦਿਨ 'ਚ 87 ਲੀਟਰ ਪਾਣੀ ਦਿੱਤੇ ਜਾਣ ਦੀ ਆਗਿਆ ਦਿੱਤੀ ਸੀ।


Related News