ਭੂਟਾਨ ਦੀ ਸਬਜ਼ੀ ਮੰਡੀ 'ਚ ਘੁੰਮ ਰਹੇ ਵਿਰਾਟ-ਅਨੁਸ਼ਕਾ, ਦੇਖੋਂ ਤਸਵੀਰਾਂ
Monday, Nov 04, 2019 - 08:31 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਤੋਂ ਬ੍ਰੇਕ ਲੈਣ ਦੇ ਬਾਅਦ ਇਨ੍ਹਾ ਦਿਨੀਂ ਆਪਣੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਘੁੰਮਣ 'ਚ ਰੁਝੇ ਹੋਏ ਹਨ। ਦੋਵਾਂ ਦੀਆਂ ਭੂਟਾਨ ਤੋਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ 'ਚ ਉਹ ਉੱਥੇ ਦੀ ਲੋਕਲ ਸਬਜ਼ੀ ਮੰਡੀ 'ਚ ਘੁੰਮਦੇ ਹੋਏ ਦਿਖ ਰਹੇ ਹਨ। ਸੋਸ਼ਲ ਮੀਡੀਆ 'ਤੇ ਕਪਲ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਦੇਖੋਂ ਤਸਵੀਰਾਂ—
ਟੈਸਟ ਟੀਮ ਦੇ ਲਈ ਵਾਪਸੀ ਕਰੇਗਾ ਕੋਹਲੀ
ਕੋਹਲੀ ਨੂੰ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਤੋਂ ਆਰਾਮ ਮਿਲਿਆ ਹੈ। ਉਸਦੀ ਜਗ੍ਹਾ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ। ਹੁਣ ਵਿਰਾਟ ਕੋਹਲੀ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ ਟੀਮ ਨਾਲ ਜੁੜਣਗੇ।