ਵਿਸ਼ਾਖਾਪਟਨਮ 'ਚ ਵਿਰਾਟ ਅਤੇ ਧੋਨੀ ਨੇ ਵਰ੍ਹਾਈਆਂ ਹਨ ਦੌੜਾਂ, ਪੜ੍ਹੋ ਅੰਕੜੇ

Tuesday, Oct 23, 2018 - 05:00 PM (IST)

ਵਿਸ਼ਾਖਾਪਟਨਮ 'ਚ ਵਿਰਾਟ ਅਤੇ ਧੋਨੀ ਨੇ ਵਰ੍ਹਾਈਆਂ ਹਨ ਦੌੜਾਂ, ਪੜ੍ਹੋ ਅੰਕੜੇ

ਨਵੀਂ ਦਿੱਲੀ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਲੜੀ ਦਾ ਦੂਜਾ ਮੁਕਾਬਲਾ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਬੈਟਿੰਗ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇੱਥੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਦਾ ਬੱਲਾ ਖੂਬ ਦੌੜਾਂ ਵਰ੍ਹਾਉਂਦਾ ਹੈ। ਉਹ ਦੋਵੇਂ ਇੱਥੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਵਿਰਾਟ ਦੇ ਨਾਂ 4 ਮੈਚਾਂ ਦੀਆਂ 4 ਪਾਰੀਆਂ 'ਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਸਮੇਤ 99.75 ਦੀ ਔਸਤ ਨਾਲ 399 ਦੌੜਾਂ ਦਰਜ ਹਨ। ਉਸ ਦਾ ਬੈਸਟ ਸਕੋਰ 118 ਦੌੜਾਂ ਹਨ। ਦੂਜੇ ਪਾਸੇ ਮਹਿੰਦਰ ਸਿੰਘ ਧੋਨੀ ਨੇ 6 ਮੈਚਾਂ ਦੀਆਂ4 ਪਾਰੀਆਂ'ਚ 240 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 80 ਦਾ ਰਿਹਾ ਹੈ ਜਦਕਿ ਉਨ੍ਹਾਂ ਦੇ ਨਾਂ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਹੈ। ਉਨ੍ਹਾਂ ਦਾ ਬੈਸਟ ਸਕੋਰ 148 ਦੌੜਾਂ ਹੈ, ਜੋ ਧੋਨੀ ਦੇ ਵਨਡੇ ਕਰੀਅਰ ਦਾ ਦੂਜਾ ਸਰਵਸ੍ਰੇਸ਼ਠ ਸਕੋਰ ਹੈ।

PunjabKesari

ਸਭ ਤੋਂ ਜ਼ਿਆਦਾ ਚੌਕਿਆਂ ਦੀ ਗੱਲ ਕਰੀਏ ਤਾਂ ਉਹ ਵਿਰਾਟ ਦੇ ਨਾਂ ਹੈ ਜਦਕਿ ਧੋਨੀ ਨੇ ਇਸ ਮੈਦਾਨ 'ਤੇ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ। ਵਿਰਾਟ ਦੇ ਨਾਂ 36 ਚੌਕੇ ਹਨ। ਜਦਕਿ ਧੋਨੀ ਨੇ 9 ਛੱਕੇ ਲਗਾਏ ਹਨ। ਵੇਖਿਆ ਜਾਵੇ ਤਾਂ ਉਪ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਵੀ ਇੱਥੇ ਖਰਾਬ ਨਹੀਂ ਹੈ। ਉਨ੍ਹਾਂ ਨੇ 4 ਮੈਚਾਂ ਦੀਆਂ 4 ਪਾਰੀਆਂ 'ਚ 59.66 ਦੀ ਔਸਤ ਨਾਲ 179 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 90 ਦੌੜਾਂ ਹਨ। ਰੋਹਿਤ ਦੇ ਨਾਂ ਇੱਥੇ 15 ਚੌਕੇ ਅਤੇ 6 ਛੱਕੇ ਦਰਜ ਹਨ।

PunjabKesari

ਮੌਜੂਦਾ ਲੈਅ 'ਤੇ ਨਜ਼ਰ ਮਾਰੀਏ ਤਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਗੁਹਾਟੀ 'ਚ ਖੇਡੇ ਗਏ ਪਹਿਲੇ ਮੁਕਾਬਲੇ 'ਚ ਸ਼ਾਨਦਾਰ ਸੈਂਕੜਾ ਲਗਾਇਆ ਸੀ। ਵਿਰਾਟ ਨੇ 107 ਦੌੜਾਂ ਬਣਾਈਆਂ ਸਨ, ਜਦਕਿ ਰੋਹਿਤ ਨੇ ਅਜੇਤੂ 152 ਦੌੜਾਂ ਦੀ ਪਾਰੀ ਖੇਡੀ ਸੀ। ਇੱਥੇ ਇਨ੍ਹਾਂ ਤਿੰਨ ਬੱਲੇਬਾਜ਼ਾਂ 'ਤੇ ਇਕ ਵਾਰ ਫਿਰ ਨਜ਼ਰਾਂ ਹੋਣਗੀਆਂ।


Related News