ਮੁੰਬਈ ਪੁਲਸ ਨੂੰ ਵਿਰਾਟ ਤੇ ਅਨੁਸ਼ਕਾ ਨੇ ਦਿੱਤੇ 10 ਲੱਖ ਰੁਪਏ

Saturday, May 09, 2020 - 09:59 PM (IST)

ਮੁੰਬਈ ਪੁਲਸ ਨੂੰ ਵਿਰਾਟ ਤੇ ਅਨੁਸ਼ਕਾ ਨੇ ਦਿੱਤੇ 10 ਲੱਖ ਰੁਪਏ

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ ਮੁੰਬਈ ਪੁਲਸ ਕਲਿਆਣ ਦੇ ਲਈ ਅੱਗੇ ਆਏ ਹਨ ਤੇ ਉਨ੍ਹਾਂ ਨੇ ਆਪਣੀ ਪਤਨੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਦਾਨ ਕੀਤਾ ਹੈ। ਮੁੰਬਈ ਪੁਲਸ ਦੇ ਕਮਿਸ਼ਨਰ ਪਰਮਬੀਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਪੁਲਸ ਕਲਿਆਣ ਦੇ ਲਈ ਪੰਜ-ਪੰਜ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।


ਪਰਮਬੀਰ ਸਿੰਘ ਨੇ ਆਪਣੇ ਆਫਿਸ਼ੀਅਲ ਟਵਿੱਟਰ ਅਕਾਊਂਟ ’ਤੇ ਕਿਹਾ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਮੁੰਬਈ ਪੁਲਸ ਕਰਮਚਾਰੀਆਂ ਦੇ ਕਲਿਆਣ ਲਈ ਪੰਜ-ਪੰਜ ਲੱਖ ਰੁਪਏ ਯੋਗਦਾਨ ਕਰਨ ਲਈ ਧੰਨਵਾਦ। ਤੁਹਾਡਾ ਯੋਗਦਾਨ ਕੋਰੋਨਾ ਵਾਇਰਸ ਵਿਰੁੱਧ ਲੜਾਈ ’ਚ ਮੁੰਬਈ ਪੁਲਸ ਦੀ ਮਦਦ ਕਰੇਗਾ। 


author

Gurdeep Singh

Content Editor

Related News