ਵਿਰਾਟ ਦੀ ਸੈਨਾ ਨੇ ਦੱਖਣੀ ਅਫਰੀਕਾ ਨੂੰ ਕੀਤਾ ਢੇਰ, ਸੀਰੀਜ਼ ''ਚ 2-0 ਨਾਲ ਅੱਗੇ

Sunday, Feb 04, 2018 - 07:18 PM (IST)

ਵਿਰਾਟ ਦੀ ਸੈਨਾ ਨੇ ਦੱਖਣੀ ਅਫਰੀਕਾ ਨੂੰ ਕੀਤਾ ਢੇਰ, ਸੀਰੀਜ਼ ''ਚ 2-0 ਨਾਲ ਅੱਗੇ

ਸੈਂਚੁਰੀਅਨ (ਬਿਊਰੋ)— ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ ਦੂਜਾ ਵਨ ਡੇ ਮੈਚ ਖੇਡਿਆ ਗਿਆ ਜਿਸ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ । ਦੱਖਣੀ ਅਫਰੀਕਾ ਦੀ ਖੇਡ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ । ਬੱਲੇਬਾਜ਼ੀ ਕਰਦੇ ਹੋਏ ਸਾਊਥ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਾਸ਼ਿਮ ਅਮਲਾ 23 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋ ਗਏ। ਹਾਸ਼ਿਮ ਅਮਲਾ ਤੋਂ ਬਾਅਦ ਕੁਇੰਟਨ ਡੀ ਕਾਕ 20, ਐਡੇਨ ਮਾਰਕਰਮ 8 ਅਤੇ ਡੇਵਿਡ ਮਿਲਰ 0 'ਤੇ ਸਕੋਰ 'ਤੇ ਆਊਟ ਹੋ ਗਏ। ਖਾਇਆ ਜ਼ੋਂਡਾ ਵੀ ਕੁਝ ਕਮਾਲ ਨਾ ਕਰ ਸਕੇ ਅਤੇ 25 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ। ਜੀਨ-ਪਾਲ ਡੁਮਿਨੀ 25 ਦੌੜਾਂ ਜਦਕਿ ਕਗਿਸੋ ਰਬਾਡਾ 01 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਦੱਖਣੀ ਅਫਰੀਕਾ ਦੇ ਬਾਕੀ ਦੇ ਬੱਲੇਬਾਜ਼ ਕੁਝ ਕਮਾਲ ਨਾ ਕਰ ਸਕੇ ਅਤੇ ਛੇਤੀ-ਛੇਤੀ ਆਊਟ ਹੁੰਦੇ ਗਏ। ਸਿੱਟੇ ਵੱਜੋਂ ਸਾਊਥ ਅਫਰੀਕਾ ਦੀ ਪੂਰੀ ਟੀਮ 118 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਮੈਚ ਜਿੱਤਣ ਲਈ 119 ਦੌੜਾਂ ਦਾ ਟੀਚਾ ਦਿੱਤਾ ਹੈ। 
ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੁਜਵੇਂਦਰ ਚਾਹਲ ਨੇ 5 ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਝਟਕਾਈਆਂ। ਭੁਵਨੇਸ਼ਵਰ ਕੁਮਾਰ ਨੇ 1 ਅਤੇ ਜਸਪ੍ਰੀਤ ਬੁਮਰਾਹ ਨੇ ਵੀ 1 ਵਿਕਟ ਲਿਆ। ਜੇਕਰ ਟੀਮ ਇੰਡੀਆ ਅੱਜ ਜਿੱਤਦੀ ਹੈ ਤਾਂ ਉਹ ਸਾਊਥ ਅਫਰੀਕਾ ਦੌਰੇ ਉੱਤੇ ਇੰਟਰਨੈਸ਼ਨਲ ਕ੍ਰਿਕਟ ਵਿਚ ਪਹਿਲੀ ਵਾਰ ਜਿੱਤ ਦੀ ਹੈਟਰਿਕ ਬਣਾ ਲਵੇਗੀ। ਭਾਰਤ ਨੇ ਪਹਿਲਾਂ ਜੋਹਾਨਸਬਰਗ ਟੈਸਟ ਵਿਚ ਅਤੇ ਫਿਰ ਡਰਬਨ ਵਿਚ ਹੋਏ ਵਨਡੇ ਵਿਚ ਅਫਰੀਕਾ ਨੂੰ ਹਰਾਇਆ ਹੈ। ਦੱਸ ਦਈਏ ਕਿ ਸੈਂਚੁਰੀਅਨ ਗਰਾਊਂਡ ਉੱਤੇ ਪਿਛਲੇ 5 ਵਨਡੇ ਮੁਕਾਬਲਿਆਂ ਵਿਚ ਪਹਿਲੀ ਪਾਰੀ ਦਾ ਐਵਰੇਜ ਸਕੋਰ 332 ਦੌੜਾਂ ਰਿਹਾ ਹੈ। ਇੱਥੇ ਭਾਰਤ ਦਾ ਰਿਕਾਰਡ ਵੀ ਵਧੀਆ ਰਿਹਾ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 17 ਗੇਂਦਾਂ 'ਚ 15 ਦੌੜਾਂ ਬਣਾਈਆਂ ਜਿਸ 'ਚ ਉਸ ਨੇ 1 ਛੱਕੇ ਅਤੇ 2 ਚੌਕੇ ਲਗਾਏ। ਇਸ ਤੋਂ ਬਾਅਦ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ। ਜਿਸ 'ਚ ਧਵਨ ਨੇ ਆਪਣੀ ਬਿਹਤਰੀਨ ਪਾਰੀ ਖੇਡਦੇ ਹੋਏ 51 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 9 ਚੌਕੇ ਲਗਾਏ। ਕਪਤਾਨ ਕੋਹਲੀ ਨੇ ਵੀ ਆਪਣੀ ਪਾਰੀ ਦੌਰਾਨ 46 ਦੌੜਾਂ ਬਣਾਈਆਂ ਜਿਸ 'ਚ ਉਸ ਨੇ 1 ਛੱਕਾ ਅਤੇ 4 ਚੌਕੇ ਲਗਾਏ।


Related News