ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ, 'ਹਿੰਸਾ ਨੇ ਘਰ, ਸੁਫ਼ਨਾ, ਸਭ ਕੁਝ ਖੋਹ ਲਿਆ'

Monday, Jul 31, 2023 - 11:47 AM (IST)

ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ, 'ਹਿੰਸਾ ਨੇ ਘਰ, ਸੁਫ਼ਨਾ, ਸਭ ਕੁਝ ਖੋਹ ਲਿਆ'

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਕੋਝੀਕੋਡ ’ਚ ਮਈ ਦੀ ਇਕ ਹੁੰਮਸ ਭਰੀ ਸ਼ਾਮ ਨੂੰ ਜਦੋਂ ਮੈਦਾਨ ਤੋਂ ਡ੍ਰੈਸਿੰਗ ਰੂਮ ਪਰਤਿਆ ਤਾਂ ਉਸ ਨੇ ਦੇਖਿਆ ਕਿ ਉਸਦੇ ਫੋਨ ’ਤੇ ਬਹੁਤ ਸਾਰੇ ‘ਮੈਸੇਜ’ ਤੇ ‘ਮਿਸ ਕਾਲਾਂ’ ਸਨ। ਚਿੰਤਿਤ ਚਿੰਗਲੇਨਸਾਨਾ ਨੇ ਤੁਰੰਤ ਵਾਪਸ ਫੋਨ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। ਹਿੰਸਾ ਪ੍ਰਭਾਵਿਤ ਮਣੀਪੁਰ ਦੇ ਇਸ ਖਿਡਾਰੀ ਨੂੰ ਹਾਲਾਂਕਿ ਜਲਦ ਹੀ ਪਤਾ ਲੱਗ ਗਿਆ ਕਿ ਸੂਬੇ ’ਚ 3 ਮਈ ਨੂੰ ਸ਼ੁਰੂ ਹੋਈ ਹਿੰਸਾ ’ਚ ਉਹ ਆਪਣਾ ਲਗਭਗ ਸਭ ਕੁਝ ਗੁਆ ਚੁੱਕਾ ਹੈ। 3 ਮਈ ਨੂੰ ਹੀ ਇਹ ਫੁੱਟਬਾਲਰ ਕੋਝੀਕੋਡ ’ਚ ਮੋਹਨ ਬਾਗਾਨ ਵਿਰੁੱਧ ਏ. ਐੱਫ. ਸੀ. ਕੱਪ ਪਲੇਅ ਆਫ (ਏਸ਼ੀਆਈ ਮਹਾਦੀਪੀ ਟੂਰਨਾਮੈਂਟ) ’ਚ ਹੈਦਰਾਬਾਦ ਐੱਫ. ਸੀ. ਦੀ ਨੁਮਾਇੰਦਗੀ ਕਰ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਦਾ ਮੋਸਟ ਵਾਂਟਿਡ ਅਪਰਾਧੀ ਪਹੁੰਚਿਆ ਅਮਰੀਕਾ, ਸਿਆਸੀ ਸ਼ਰਨ ਦੇ ਨਾਂ ’ਤੇ ਫਿਰ ਤਿਰੰਗੇ ਦਾ ਅਪਮਾਨ

ਚੂਰਚੰਦਪੁਰ ਜ਼ਿਲ੍ਹੇ ਦੇ ਖੁਮੁਜਾਮਾ ਲੇਕੇਈ ਦੇ ਰਹਿਣ ਵਾਲੇ ਫੁੱਟਬਾਲਰ ਨੇ ਕਿਹਾ,‘‘ਇਸ ਨੇ ਸਾਡੇ ਕੋਲੋਂ ਸਭ ਕੁਝ ਖੋਹ ਲਿਆ, ਅਸੀਂ ਜੋ ਵੀ ਕਮਾਇਆ ਸੀ, ਸਾਡੇ ਕੋਲ ਜੋ ਵੀ ਸੀ। ਮੈਂ ਖ਼ਬਰ ਸੁਣੀ ਕਿ ਸਾਡਾ ਘਰ ਸਾੜ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਚੂਰਚੰਦਪੁਰ ’ਚ ਮੈਂ ਜਿਹੜਾ ਫੁੱਟਬਾਲ ਟਰਫ ਬਣਾਇਆ ਸੀ, ਉਸ ਨੂੰ ਵੀ ਸਾੜ ਦਿੱਤਾ ਗਿਆ। ਇਹ ਦਿਲ ਤੋੜਨ ਵਾਲਾ ਸੀ।’’ ਇਸ ਫੁੱਟਬਾਲਰ ਨੇ ਕਿਹਾ,‘‘ਮੈਂ ਨੌਜਵਾਨਾਂ ਨੂੰ ਮੰਚ ਮੁਹੱਈਆ ਕਰਵਾਉਣ ਦਾ ਵੱਡਾ ਸੁਫ਼ਨਾ ਦੇਖਿਆ ਸੀ ਪਰ ਇਹ ਖੋਹ ਲਿਆ ਗਿਆ। ਖੁਸ਼ਕਿਸਮਤੀ ਨਾਲ ਮੇਰਾ ਪਰਿਵਾਰ ਹਿੰਸਾ ਤੋਂ ਬਚ ਗਿਆ ਤੇ ਉਨ੍ਹਾਂ ਨੂੰ ਰਾਹਤ ਕੈਂਪ ’ਚ ਰੱਖਿਆ ਗਿਆ।’’

ਇਹ ਵੀ ਪੜ੍ਹੋ: ਦੁਬਈ 'ਚ ਭਾਰਤੀ ਨਾਗਰਿਕ ਦਾ ਲੱਗਾ ਜੈਕਪਾਟ, 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ

ਥੋੜ੍ਹੀ ਦੇਰ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਚਿੰਗਲੇਨਸਾਨਾ ਅੰਤ ਆਪਣੀ ਮਾਂ ਨਾਲ ਸੰਪਰਕ ਕਰਨ ’ਚ ਕਾਮਯਾਬ ਰਿਹਾ ਤਾਂ ਉਹ ਰੋ ਰਹੀ ਸੀ ਤੇ ਪਿੱਛਿਓਂ ਗੋਲੀਆਂ ਦੀ ਆਵਾਜ਼ ਆ ਰਹੀ ਸੀ। ਅਜਿਹੇ ’ਚ ਉਸ ਨੇ ਤੁਰੰਤ ਆਪਣੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਉਹ ਹੁਣ ਹੋਰ ਦੇਰ ਨਹੀਂ ਕਰ ਸਕਦਾ ਸੀ ਕਿਉਂਕਿ ਜਦੋਂ ਤਕ ਹਿੰਸਾ ਨੇ ਉਸਦਾ ਘਰ ਸਾੜ ਦਿੱਤਾ ਸੀ, ਉਸਦੇ ਪਿੰਡ ਨੂੰ ਤਬਾਹ ਕਰ ਦਿੱਤਾ ਸੀ ਤੇ ਚਾਹਵਾਨ ਫੁੱਟਬਾਲਰਾਂ ਦੇ ਸੁਫ਼ਨਿਆਂ ਨੂੰ ਖੰਭ ਦੇਣ ਦੀਆਂ ਉਸਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਸੀ। ਸਿਰਫ ਉਸਦਾ ਪਰਿਵਾਰ ਹੀ ਜਿਊਂਦਾ ਸੀ। ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹੋਏ ਸੁੱਖ ਦਾ ਸਾਹ ਲੈ ਰਿਹਾ ਚਿੰਗਲੇਨਸਾਨਾ ਹੁਣ ਬੇਹੱਦ ਪ੍ਰੇਸ਼ਾਨ ਕਰਨ ਵਾਲੇ ਤਜਰਬੇ ਤੋਂ ਉੱਭਰਨ ਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੇ ਤਰੀਕਿਆਂ ਦੇ ਬਾਰੇ ’ਚ ਸੋਚ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡੀਅਨ ਅਦਾਲਤ 'ਚ ਭਾਰਤੀ ਦਾ ਵੱਡਾ ਕਬੂਲਨਾਮਾ, ਗ਼ੈਰ-ਕਾਨੂੰਨੀ ਢੰਗ ਨਾਲ US ਭੇਜੇ ਹਜ਼ਾਰਾਂ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News