ਹੁਣ ਰਣਜੀ ਟਰਾਫੀ ''ਚ ਜੰਮੂ-ਕਸ਼ਮੀਰ ਲਈ ਖੇਡਣਗੇ ਲੱਦਾਖ ਦੇ ਖਿਡਾਰੀ

08/06/2019 5:24:08 PM

ਨਵੀਂ ਦਿੱਲੀ— ਨਵੇਂ ਕੇਂਦਰ ਸ਼ਾਸਤ ਲੱਦਾਖ ਦੇ ਕ੍ਰਿਕਟਰ ਹੁਣ ਘਰੇਲੂ ਸਰਕਟ 'ਚ ਜੰਮੂ-ਕਸ਼ਮੀਰ ਲਈ ਖੇਡਣਗੇ। ਭਾਰਤੀ ਕ੍ਰਿਕਟ ਦੀ ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਧਾਨ ਵਿਨੋਦ ਰਾਏ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਿਆ। ਬੀ. ਸੀ. ਸੀ. ਆਈ. ਫਿਲਹਾਲ ਦੋ ਅਲਗ ਸੂਬਾ ਇਕਾਈਆਂ ਬਣਾਉਣ ਨਹੀਂ ਜਾ ਰਹੀ ਹੈ।

ਰਾਏ ਨੇ ਕਿਹਾ, ''ਅਸੀਂ ਅਜੇ ਲੱਦਾਖ ਲਈ ਵੱਖ ਤੋਂ ਕ੍ਰਿਕਟ ਸੰਘ ਨਹੀਂ ਬਣਾਵਾਂਗੇ। ਉਸ ਖੇਤਰ ਦੇ ਕ੍ਰਿਕਟਰ ਬੀ. ਸੀ. ਸੀ. ਆਈ. ਦੀ ਦੇ ਸਾਰੇ ਘਰੇਲੂ ਮੁਕਾਬਲਿਆਂ 'ਚ ਜੰਮੂ-ਕਸ਼ਮੀਰ ਲਈ ਖੇਡਣਗੇ।'' ਜੰਮੂ ਕਸ਼ਮੀਰ ਦੀ ਰਣਜੀ ਟੀਮ 'ਚ ਅਜੇ ਵੀ ਲੱਦਾਖ ਦਾ ਕੋਈ ਖਿਡਾਰੀ ਨਹੀਂ ਹੈ। ਆਗਾਮੀ ਰਣਜੀ ਸੈਸ਼ਨ ਇਸ ਸਾਲ ਦੇ ਅੰਤ 'ਚ ਦਸੰਬਰ 'ਚ ਸ਼ੁਰੂ ਹੋਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਲੱਦਾਖ ਨੂੰ ਵੀ ਪੁਡੂਚੇਰੀ ਦੀ ਤਰ੍ਹਾਂ ਵੋਟਿੰਗ ਦਾ ਹੱਕ ਰਹੇਗਾ, ਰਾਏ ਨੇ ਕਿਹਾ ਕਿ ਅਜੇ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ, ''ਅਸੀਂ ਇਸ 'ਤੇ ਕੋਈ ਗੱਲ ਨਹੀਂ ਕੀਤੀ ਹੈ। ਇਸ ਮਾਮਲੇ 'ਚ ਸਭ ਕੁਝ ਚੰਡੀਗੜ੍ਹ ਦੀ ਤਰ੍ਹਾਂ ਰਹੇਗਾ ਜੋ ਇਕ ਕੇਂਦਰ ਸ਼ਾਸਤ ਪ੍ਰਦੇਸ ਹੈ। ਚੰਡੀਗੜ੍ਹ ਦੇ ਖਿਡਾਰੀ ਪੰਜਾਬ ਜਾਂ ਹਰਿਆਣਾ ਲਈ ਖੇਡਦੇ ਹੈ।


Tarsem Singh

Content Editor

Related News