ਅਨੁਸ਼ਾਸਨਹੀਣਤਾ ਲਈ ਵਿਨੇਸ਼ ਸਸਪੈਂਡ, ਸੋਨਮ ਨੂੰ ਨੋਟਿਸ ਜਾਰੀ
Wednesday, Aug 11, 2021 - 01:30 AM (IST)
ਨਵੀਂ ਦਿੱਲੀ- ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਮੁਹਿੰਮ ਦੌਰਾਨ ਅਨੁਸ਼ਾਸਨਹੀਣਤਾ ਲਈ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ 'ਅਸਥਾਈ ਤੌਰ 'ਤੇ ਸਸਪੈਂਡ' ਕਰ ਦਿੱਤਾ ਹੈ ਅਤੇ ਨਾਲ ਹੀ ਮਾੜੇ ਵਰਤਾਓ ਲਈ ਨੌਜਵਾਨ ਸੋਨਮ ਮਲਿਕ ਨੂੰ ਨੋਟਿਸ ਜਾਰੀ ਕੀਤਾ ਹੈ। ਪਤਾ ਲੱਗਾ ਹੈ ਕਿ ਟੋਕੀਓ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋਈ ਵਿਨੇਸ਼ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ 'ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ
ਇਸ ਵਿਚ ਅਨੁਸ਼ਾਸਨਹੀਣਤਾ ਦੇ ਤਿੰਨ ਦੋਸ਼ ਲਾਏ ਗਏ ਹਨ। ਕੋਚ ਵੋਲੇਰ ਏਕੋਸ ਦੇ ਨਾਲ ਹੰਗਰੀ ਵਿਚ ਟ੍ਰੇਨਿੰਗ ਕਰ ਰਹੀ ਵਿਨੇਸ਼ ਉੱਥੋਂ ਸਿੱਧੇ ਟੋਕੀਓ ਪਹੁੰਚੀ ਸੀ, ਜਿੱਥੇ ਉਸ ਨੇ ਖੇਡ ਪਿੰਡ ਵਿਚ ਰਹਿਣ ਅਤੇ ਭਾਰਤੀ ਟੀਮ ਦੇ ਹੋਰਨਾਂ ਮੈਂਬਰਾਂ ਦੇ ਨਾਲ ਟ੍ਰੇਨਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨਾਲ ਹੀ ਉਸ ਨੇ ਭਾਰਤੀ ਦਲ ਦੇ ਅਧਿਕਾਰਕ ਸਪਾਂਸਰ ਸ਼ਿਵ ਨਰੇਸ਼ ਦੀ ਡ੍ਰੈੱਸ ਪਹਿਨਣ ਤੋਂ ਇਨਕਾਰ ਕਰਦੇ ਹੋਏ ਆਪਣੇ ਮੁਕਾਬਲੇ ਦੌਰਾਨ ਨਾਈਕੀ ਦੀ ਡ੍ਰੈੱਸ ਪਹਿਨੀ ਸੀ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ
ਟੋਕੀਓ ਵਿਚ ਮੌਜੂਦਾ ਅਧਿਕਾਰੀ ਨੇ ਦੱਸਿਆ ਕਿ ਵਿਨੇਸ਼ ਨੂੰ ਜਦੋਂ ਭਾਰਤੀ ਟੀਮ ਦੀਆਂ ਉਸਦੀਆਂ ਸਾਥਣਾਂ ਸੋਨਮ, ਅੰਸ਼ੂ ਮਲਿਕ ਅਤੇ ਸੀਮਾ ਬਿਸਲਾ ਦੇ ਨੇੜੇ ਕਮਰਾ ਦਿੱਤਾ ਗਿਆ ਤਾਂ ਉਸ ਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੋ ਸਕਦੀ ਹੈ ਕਿਉਂਕਿ ਇਹ ਪਹਿਲਵਾਨ ਭਾਰਤ ਤੋਂ ਟੋਕੀਓ ਆਈਆਂ ਹਨ। ਉੱਥੇ ਹੀ 19 ਸਾਲ ਦੀ ਸੋਨਮ ਨੂੰ ਮਾੜੇ ਵਤੀਰੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਸਟਾਰ ਪਹਿਲਵਾਨ ਬਣ ਗਏ ਹਨ ਅਤੇ ਕੁਝ ਵੀਕਰ ਸਕਦੇ ਹਨ। ਟੋਕੀਓ ਰਵਾਨਾ ਹੋਣ ਤੋਂ ਪਹਿਲਾਂ ਸੋਨਮ ਜਾਂ ਉਸਦੇ ਪਰਿਵਾਰ ਨੂੰ ਡਬਲਯੂ. ਐੱਫ. ਆਈ. ਦਫਤਰ ਤੋਂ ਪਾਸਪੋਰਟ ਲੈਣਾ ਸੀ ਪਰ ਉਸ ਨੇ ਸਾਈ ਅਧਿਕਾਰੀਆਂ ਨੂੰ ਉਸਦੇ ਲਈ ਪਾਸਪੋਰਟ ਲਿਆਉਣ ਨੂੰ ਕਿਹਾ ਸੀ। ਇਹ ਮਨਜ਼ੂਰ ਨਹੀਂ ਹੈ। ਉਸ ਨੇ ਕੁਝ ਵੀ ਹਾਸਲ ਨਹੀਂ ਕੀਤਾ ਹੈ ਅਤੇ ਉਹ ਜੋ ਕਰ ਰਹੀ ਹੈ, ਉਹ ਮਨਜ਼ੂਰ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।