ਵਿਨੇਸ਼ ਨੇ ਕੁਸ਼ਤੀ ’ਚ ਵਾਪਸੀ ’ਤੇ ਸੋਨ ਤਮਗਾ ਜਿੱਤਿਆ

Monday, Mar 01, 2021 - 11:36 AM (IST)

ਵਿਨੇਸ਼ ਨੇ ਕੁਸ਼ਤੀ ’ਚ ਵਾਪਸੀ ’ਤੇ ਸੋਨ ਤਮਗਾ ਜਿੱਤਿਆ

ਕੀਵ/ਯੂਕ੍ਰੇਨ (ਭਾਸ਼ਾ)– ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (53 ਕਿ. ਗ੍ਰਾ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਲੰਬੇ ਸਮੇਂ ਤਕ ਖੇਡ ਤੋਂ ਦੂਰ ਰਹਿਣ ਤੋਂ ਬਾਅਦ ਇੱਥੇ ‘ਯੂਕ੍ਰੇਨੀਅਨ ਰੈਸਲਰਸ ਤੇ ਕੋਚੇਜ ਮੈਮੋਰੀਅਲ ਟੂਰਨਾਮੈਂਟ’ ਵਿਚ ਕੁਸ਼ਤੀ ਵਿਚ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ 2017 ਦੀ ਵਿਸ਼ਵ ਚੈਂਪੀਅਨ ਵੀ. ਕਾਲਦਾਦਜਿੰਸਕੀ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਕਾਬਜ਼ ਭਾਰਤੀ ਮਹਿਲਾ ਪਹਿਲਵਾਨ ਨੇ ਸੱਤਵੇਂ ਸਥਾਨ ’ਤੇ ਕਾਬਜ਼ ਬੇਲਾਰੂਸ ਦੀ ਖਿਡਾਰਨ ਨੂੰ ਸਖਤ ਟੱਕਰ ਦਿੱਤੀ ਪਰ 10-8 ਦੀ ਬੜ੍ਹਤ ਕਾਇਮ ਕਰਨ ਤੋਂ ਬਾਅਦ ਉਸ ਨੇ ਵਿਰੋਧੀ ਪਹਿਲਵਾਨ ਨੂੰ ਚਿੱਤ ਕਰਕੇ ਮੁਕਾਬਲਾ ਜਿੱਤ ਲਿਆ।

ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਖੇਡ ਵਿਚ ਪਈ ਰੁਕਾਵਟ ਤੋਂ ਬਾਅਦ ਵਿਨੇਸ਼ ਦਾ ਇਹ ਪਹਿਲਾ ਮੁਕਾਬਲਾ ਸੀ। ਉਹ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਹੈ।


author

cherry

Content Editor

Related News