ਵਿਨੇਸ਼ ਤੇ ਸਰਿਤਾ ਨੂੰ ਚਾਂਦੀ, ਸਾਕਸ਼ੀ ਨੂੰ ਕਾਂਸੀ

08/11/2019 10:47:47 PM

ਨਵੀਂ ਦਿੱਲੀ— ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੂੰ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਅਲੈਗਜ਼ੈਂਡਰ ਮੇਦਵੇਦ ਇੰਟਰਨੈਸ਼ਨਲ ਗ੍ਰਾਂ. ਪ੍ਰੀ. ਕੁਸ਼ਤੀ ਟੂਰਨਾਮੈਂਟ ਦੇ ਆਖਰੀ ਦਿਨ ਐਤਵਾਰ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਜਦਕਿ ਸਰਿਤਾ ਨੇ ਚਾਂਦੀ ਤੇ ਸਾਕਸ਼ੀ ਮਲਿਕ ਨੇ ਕਾਂਸੀ ਤਮਗਾ ਜਿੱਤਿਆ। ਵਿਨੇਸ਼ ਫੋਗਾਟ 53 ਕਿਲੋ ਵਰਗ ਦੇ ਫਾਈਨਲ 'ਚ ਰੂਸ ਦੀ ਮਲਯਸ਼ੇਵ ਤੋਂ 0-10 ਨਾਲ ਹਰਾਇਆ ਤੇ ਉਸ ਨੂੰ ਚਾਂਦੀ ਮਿਲੀ। ਵਿਨੇਸ਼ ਨੇ ਇਸ ਸੈਸ਼ਨ 'ਚ ਸਪੇਨ ਗ੍ਰਾਂ ਪ੍ਰੀ, ਯਾਸਰ ਦੋਗੁ ਇੰਟਰਨੈਸ਼ਨਲ ਤੇ ਪੋਲੈਂਡ ਓਪਨ 'ਚ ਸੋਨ ਤਮਗੇ ਜਿੱਤੇ ਸਨ। ਹਰਿਆਣਾ ਦੇ ਸੋਨੀਪਤ ਜ਼ਿਲੇ ਬਰੋਦਾ ਪਿੰਡ ਦੀ ਸਰਿਤਾ ਮੋਰ ਵੀ 57 ਕਿਲੋ 'ਚ ਆਪਣਾ ਫਾਈਨਲ ਮੁਕਾਬਲਾ ਮੇਜ਼ਬਾਨ ਦੇਸ਼ ਬੇਲਾਰੂਸ ਵਿਰੁੱਧ ਤਕਨੀਕੀ ਉੱਤਮਤਾ ਦੇ ਆਧਾਰ 'ਤੇ 2-12 ਅੰਕਾਂ ਨਾਲ ਹਾਰ ਗਈ। ਖਾਸ ਗੱਲ ਇਹ ਰਹੀ ਕਿ ਦੋਵਾਂ ਹੀ ਮਹਿਲਾ ਪਹਿਲਵਾਨਾਂ ਨੇ ਗਟਰੇਂਜ ਤਕਨੀਕ ਖਾਸਕਰ ਫਾਈਨਲ ਮੁਕਾਬਲਾ ਗੁਆਇਆ।


Gurdeep Singh

Content Editor

Related News