ਵਿਨੇਸ਼, ਅੰਸ਼ੂ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਜਿੱਤੇ ਕਾਂਸੀ ਤਮਗੇ
Friday, Feb 21, 2020 - 08:04 PM (IST)
ਨਵੀਂ ਦਿੱਲੀ— ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ ਅੰਸ਼ੂ ਮਲਿਕ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਆਪਣੇ ਭਾਰ ਵਰਗ 'ਚ ਕਾਂਸੀ ਤਮਗੇ ਹਾਸਲ ਕੀਤੇ। ਵਿਨੇਸ਼ ਨੇ 53 ਕਿ.ਗ੍ਰਾ ਭਾਰ ਵਰਗ ਦੇ ਕਾਂਸੀ ਤਮਗੇ ਮੁਕਾਬਲੇ 'ਚ ਵਿਯਤਨਾਮ ਦੀ ਥਿ ਲੀ ਕਿਯੂ ਨੂੰ 10-0 ਨਾਲ ਹਰਾਇਆ। ਨਾਲ ਹੀ ਅੰਸ਼ੂ ਨੇ ਉਜ਼ਬੇਕਿਸਤਾਨ ਦੇ ਸੇਵਾਰਾ ਅਸ਼ਮੂਰਤੋਵਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਵਿਨੇਸ਼ ਇਸ ਨਾਲ ਪਹਿਲੇ ਜਾਪਾਨ ਦੀ ਮਾਯੂ ਮੁਕਕੇਦਾ ਨੂੰ ਹਰਾ ਕੇ ਸੋਨ ਤਮਗੇ ਦੀ ਦੌੜ ਤੋਂ ਬਾਹਰ ਹੋ ਗਈ ਸੀ।