ਵਿਜੇਂਦਰ ਨੇ ਦਿੱਤਾ ਸੰਕੇਤ , ਸਤੰਬਰ ''ਚ ਹੋ ਸਕਦਾ ਹੈ ਮੁਕਾਬਲਾ

07/18/2018 10:58:09 AM

ਕੋਲਕਾਤਾ— ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਮੰਡਲ ਸੁਪਰ ਮਿਡਲਵੇਟ ਖਿਤਾਬ ਦੇ ਲਈ ਮੁਕਾਬਲਾ ਸਤੰਬਰ 'ਚ ਹੋ ਸਕਦਾ ਹੈ ਜਿਸ ਨੂੰ ਇਸੇ ਮਹੀਨੇ ਦੇ ਸ਼ੁਰੂ 'ਚ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਮੁਕਾਬਲੇ 'ਚ ਮੁਕਾਬਲੇਬਾਜ਼ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ। ਵਿਜੇਂਦਰ ਨੇ ਇੱਥੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ, ''ਸ਼ਾਇਦ ਇਹ ਮੁਕਾਬਲਾ ਸਤੰਬਰ 'ਚ ਹੋਵੇਗਾ, ਰਾਸ਼ਟਰਮੰਡਲ ਕਮੇਟੀ ਹੀ ਮੁਕਾਬਲੇਬਾਜ਼ ਦਾ ਫੈਸਲਾ ਕਰੇਗੀ।'' 

ਸੁਪਰ ਮਿਡਲਵੇਟ ਵਰਗ ਦੀ ਤਾਜ਼ਾ ਡਬਲਿਊ.ਬੀ.ਓ. ਰੈਂਕਿੰਗ 'ਚ ਇਹ 32 ਸਾਲਾ ਮੁਕਾਬਲੇਬਾਜ਼ ਅਜੇ ਚੌਥੇ ਸਥਾਨ 'ਤੇ ਹੈ। ਉਸ ਨੂੰ 13 ਜੁਲਾਈ ਨੂੰ ਲੀ ਮਾਖਰਾਮ ਦੇ ਖਿਲਾਫ ਰਾਸ਼ਟਰਮੰਡਲ ਖਿਤਾਬ ਦੇ ਲਈ ਮੁਕਾਬਲਾ ਖੇਡਣਾ ਸੀ ਪਰ ਬ੍ਰਿਟਿਸ਼ ਮੁੱਕੇਬਾਜ਼ ਨੇ ਸੱਟ ਦਾ ਹਵਾਲਾ ਦਿੰਦੇ ਹੋਏ ਇਸ 'ਚੋਂ ਹਟਣ ਦਾ ਫੈਸਲਾ ਕੀਤਾ ਅਤੇ ਫਾਈਟ ਰੱਦ ਹੋ ਗਈ। ਵਿਜੇਂਦਰ ਕੋਲ ਅਜੇ ਡਬਲਿਊ.ਬੀ.ਓ. ਓਰੀਐਂਟਲ ਅਤੇ ਏਸ਼ੀਆ ਪੈਸੇਫਿਕ ਖਿਤਾਬ ਹਨ।  


Related News