ਵਿਜੇ ਨਗਰ ਵਿਚ ਹੋਵੇਗੀ ''ਏਲੀਟ ਮਹਿਲਾ ਮੁੱਕੇਬਾਜ਼ੀ''

Thursday, Dec 27, 2018 - 05:45 PM (IST)

ਵਿਜੇ ਨਗਰ ਵਿਚ ਹੋਵੇਗੀ ''ਏਲੀਟ ਮਹਿਲਾ ਮੁੱਕੇਬਾਜ਼ੀ''

ਵਿਜੇ ਨਗਰ : ਤੀਜੀ ਏਲੀਟ ਮਹਿਲਾ ਮੁੱਕੇਬਾਜ਼ੀ ਪ੍ਰਤੀਯੋਗਿਤਾ ਦਾ ਆਯੋਜਨ ਵਿਜੇ ਨਗਰ ਸਥਿਤ ਇੰਸਪਾਇਰ ਇੰਸਟੀਟਿਊਟ ਆਫ ਸਪੋਰਟਸ ਵਿਚ 31 ਦਸੰਬਰ ਤੋਂ 6 ਜਨਵਰੀ ਤੱਕ ਕੀਤਾ ਜਾਵੇਗਾ।  ਜੇ. ਐੱਸ. ਡਬਲਿਯੂ. ਸਪੋਰਟਸ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਇਸ ਪ੍ਰਤੀਯੋਗਿਤਾ ਵਿਚ ਦੇਸ਼ ਦੀ 300 ਤੋਂ ਵੱਧ ਮਹਿਲਾ ਮੁੱਕੇਬਾਜ਼ ਹਿੱਸਾ ਲੈਣਗੀਆਂ। ਜੇ. ਐੱਸ. ਡਬਲਿਯੂ. ਸਪੋਰਟਸ ਪ੍ਰਤੀਯੋਗਿਤਾ ਦਾ ਪਾਰਟਨਰ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਕੋਈ ਫੈਡਰੇਸ਼ਨ ਆਪਣੀ ਰਾਸ਼ਟਰੀ ਪ੍ਰਤੀਯੋਗਿਤਾ ਦਾ ਆਯੋਜਨ ਇਕ ਨਿਜੀ ਸੰਸਥਾ ਵਿਚ ਕਰ ਰਿਹਾ ਹੈ। ਇੰਸਪਾਇਰ ਇੰਸਟੀਟਿਊਟ ਆਫ ਸਪੋਰਟਸ ਨੂੰ 15 ਅਗਸਤ ਨੂੰ ਅਧਿਕਾਰਤ ਰੂਪ ਨਾਲ ਖੋਲ੍ਹਿਆ ਗਿਆ ਸੀ। ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਇਸ ਸੰਸਥਾਨ ਵਿਚ ਮੁੱਕੇਬਾਜ਼ਾਂ ਦਾ ਕੈਂਪ ਵੀ ਲਗਾਇਆ ਸੀ। ਪ੍ਰਤੀਯੋਗਿਤਾ ਵਿਚ 10 ਭਾਰ ਵਰਗਾਂ (45-48 ਕਿ.ਗ੍ਰਾ, 51, 54, 57, 60, 64, 69, 75, 81, 81+) ਦੇ ਮੁਕਾਬਲੇ ਹੋਣਗੇ। ਪ੍ਰਤੀਯੋਗਿਤਾ ਦਾ ਆਯੋਜਨ ਆਈਬਾ ਨਿਯਮਾਂ ਦੇ ਹਿਸਾਬ ਨਾਲ ਹੋਵੇਗਾ ਅਤੇ ਹਰ ਮੁਕਾਬਲੇ ਵਿਚ 3-3 ਮਿੰਟ ਦੇ 3 ਰਾਊਂਡ ਹੋਣਗੇ।


Related News