ਵਿਜੇ ਹਜ਼ਾਰੇ ਟਰਾਫੀ : ਸ਼ਾਹ ਦੀਆਂ ਰਿਕਾਰਡ ਅਜੇਤੂ 227 ਦੌੜਾਂ, ਮੁੰਬਈ ਦੀ ਵੱਡੀ ਜਿੱਤ

Friday, Feb 26, 2021 - 02:35 AM (IST)

ਵਿਜੇ ਹਜ਼ਾਰੇ ਟਰਾਫੀ : ਸ਼ਾਹ ਦੀਆਂ ਰਿਕਾਰਡ ਅਜੇਤੂ 227 ਦੌੜਾਂ, ਮੁੰਬਈ ਦੀ ਵੱਡੀ ਜਿੱਤ

ਜੈਪੁਰ– ਪ੍ਰਿਥਵੀ ਸ਼ਾਹ ਨੇ ਅਜੇਤੂ 227 ਦੌੜਾਂ ਬਣਾ ਕੇ ਵਿਜੇ ਹਜ਼ਾਰੇ ਟਰਾਫੀ ਵਿਚ ਸਭ ਤੋਂ ਵੱਡੀ ਵਿਅਕਤੀਗਤ ਪਾਰੀ ਦਾ ਨਵਾਂ ਰਿਕਾਰਡ ਬਣਾਇਆ, ਜਿਸ ਨਾਲ ਮੁੰਬਈ ਨੇ ਵੀਰਵਾਰ ਨੂੰ ਇੱਥੇ ਗਰੁੱਪ-ਡੀ ਦੇ ਮੈਚ ਵਿਚ ਪੁੱਡੂਚੇਰੀ ਨੂੰ 233 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਸ਼ਾਹ ਨੇ 152 ਗੇਂਦਾਂ ਦਾ ਸਾਹਮਣਾ ਕੀਤਾ ਅਤੇ 31 ਚੌਕੇ ਤੇ 5 ਛੱਕੇ ਲਾਏ। ਉਸ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ 133 ਦੌੜਾਂ ਬਣਾਈਆਂ ਤੇ ਪ੍ਰਿਥਵੀ ਦੇ ਨਾਲ ਤੀਜੀ ਵਿਕਟ ਲਈ 201 ਦੌੜਾਂ ਜੋੜੀਆਂ। ਇਸ ਨਾਲ ਮੁੰਬਈ ਨੇ 4 ਵਿਕਟਾਂ ’ਤੇ 457 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ


ਪੁੱਡੂਚੇਰੀ ਇਸ ਤੋਂ ਬਾਅਦ ਜਵਾਬ ਵਿਚ 38.1 ਓਵਰਾਂ ਵਿਚ 224 ਦੌੜਾਂ ’ਤੇ ਆਊਟ ਹੋ ਗਈ। ਮੁੰਬਈ ਵਲੋਂ ਪ੍ਰਸ਼ਾਂਤ ਸੋਲੰਕੀ ਨੇ 48 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਮੁੰਬਈ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਹ ਗਰੁੱਪ-ਡੀ ਵਿਚ ਚੋਟੀ ’ਤੇ ਬਣਿਆ ਹੋਇਆ ਹੈ।

ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ


ਭਾਰਤ ਲਈ 5 ਟੈਸਟ ਤੇ 3 ਵਨ ਡੇ ਖੇਡ ਚੁੱਕੇ ਸ਼ਾਹ ਨੇ ਸੰਜੂ ਸੈਮਸਨ ਦਾ ਰਿਕਾਰਡ ਤੋੜਿਆ ਜਿਸ ਨੇ 2019 ਵਿਚ ਗੋਆ ਵਿਰੁੱਧ ਅਜੇਤੂ 212 ਦੌੜਾਂ ਬਣਾਈਆਂ ਸਨ। ਲਿਸਟ-ਏ ਕ੍ਰਿਕਟ ਵਿਚ ਸ਼ਾਹ ਦਾ ਇਹ ਪਹਿਲਾ ਦੋਹਰਾ ਸੈਂਕੜਾ ਹੈ। ਉਹ ਲਿਸਟ-ਏ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ 8ਵਾਂ ਭਾਰਤੀ ਬਣ ਗਿਆ ਹੈ। ਵਿਜੇ ਹਜ਼ਾਰੇ ਟਰਾਫੀ ਵਿਚ ਇਹ ਚੌਥਾ ਦੋਹਰਾ ਸੈਂਕੜਾ ਸੀ। ਇਹ ਟੂਰਨਾਮੈਂਟ ਵਿਚ ਸ਼ਾਹ ਦਾ ਦੂਜਾ ਸੈਂਕੜਾ ਵੀ ਹੈ, ਜਿਸ ਨੇ ਦਿੱਲੀ ਵਿਰੁੱਧ ਪਹਿਲੇ ਮੈਚ ਵਿਚ ਅਜੇਤੂ 105 ਦੌੜਾਂ ਬਣਾਈਆਂ ਸਨ। ਲਿਸਟ-ਏ ਕ੍ਰਿਕਟ ਵਿਚ ਸਰਵਉੱਚ ਵਿਅਕਤੀਗਤ ਸਕੋਰ ਦਾ ਰਿਕਰਾਡ ਅਲੀ ਬ੍ਰਾਊਨ ਦੇ ਨਾਂ ਹੈ, ਜਿਸ ਨੇ 268 ਦੌੜਾਂ ਬਣਾਈਆਂ ਸਨ।

ਇਹ ਖ਼ਬਰ ਪੜ੍ਹੋ- 3 ਵਿਸ਼ਵ ਕੱਪਾਂ ਦੇ 541 ਮੈਚਾਂ ਦੀ ਲਾਈਵ ਸਟ੍ਰੀਮਿੰਗ ਲਈ ICC ਨੇ IMG ਨਾਲ ਕੀਤਾ ਕਰਾਰ


ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਲਈ ਭੇਜਣ ਦਾ ਪੁੱਡੂਚੇਰੀ ਦਾ ਫੈਸਲਾ ਗਲਤ ਸਾਬਤ ਹੋਇਆ। ਸ਼ਾਹ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ ਵੀ 58 ਗੇਂਦਾਂ ’ਤੇ 133 ਦੌੜਾਂ ਬਣਾ ਦਿੱਤੀਆਂ। ਆਦਿੱਤਿਆ ਤਾਰੇ ਨੇ 7 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ ਤੇ ਦੂਜੀ ਵਿਕਟ ਲਈ 153 ਦੌੜਾਂ ਜੋੜੀਆਂ। ਯਾਦਵ ਨੇ ਆਪਣੀ ਪਾਰੀ ਵਿਚ 22 ਚੌਕੇ ਤੇ 4 ਛੱਕੇ ਲਾਏ ਤੇ ਤੀਜੀ ਵਿਕਟ ਲਈ 201 ਦੌੜਾਂ ਦੀ ਸਾਂਝੇਦਾਰੀ ਕੀਤੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News