ਵੀਅਤਨਾਮ ਦੇ ਨੁਏਨ ਵਾਨ ਹੁਏ ਨੇ ਬਣਾਈ ਸਿੰਗਲ ਬੜ੍ਹਤ
Wednesday, Dec 26, 2018 - 01:05 AM (IST)

ਭੋਪਾਲ (ਨਿਕਲੇਸ਼ ਜੈਨ)- ਭੋਪਾਲ ਇੰਟਰਨੈਸ਼ਨਲ ਸ਼ਤਰੰਜ ਦੇ 7 ਰਾਊਂਡਜ਼ ਦੀ ਸਮਾਪਤੀ 'ਤੇ ਵੀਅਤਨਾਮ ਦੇ ਗ੍ਰੈਂਡ ਮਾਸਟਰ ਨੁਏਨ ਵਾਨ ਹੁਏ ਨੇ 6 ਜਿੱਤਾਂ ਅਤੇ 1 ਡਰਾਅ ਨਾਲ 6.5 ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਉਸ ਨੇ ਅੱਜ ਪਹਿਲੇ ਬੋਰਡ 'ਤੇ ਰੂਸ ਦੇ ਆਂਦਰੇ ਦਵੀਏਟਕਿਨ ਨੂੰ ਹਰਾਇਆ।
ਕਾਲੇ ਮੋਹਰਿਆਂ ਨਾਲ ਕਾਰੋਕਾਨ ਓਪਨਿੰਗ 'ਚ 47 ਚਾਲਾਂ ਵਿਚ ਉਸ ਨੇ ਜਿੱਤ ਹਾਸਲ ਕੀਤੀ। ਦੂਸਰੇ ਬੋਰਡ 'ਤੇ ਭਾਰਤ ਦੇ ਵਿਘਨੇਸ਼ ਆਰ. ਅਤੇ ਆਰ. ਆਰ. ਲਕਸ਼ਮਣ ਨੇ ਤਾਂ ਤੀਸਰੇ ਬੋਰਡ 'ਤੇ ਭਾਰਤ ਦੇ ਸ਼ਿਆਮ ਨਿਖਿਲ ਤੇ ਉਤਕਲ ਰੰਜਨ ਸਾਹੂ ਨੇ ਡਰਾਅ ਖੇਡਿਆ, ਜਦਕਿ ਚੌਥੇ ਬੋਰਡ 'ਤੇ ਭਾਰਤ ਦੇ ਵੀ. ਐੱਸ. ਰਾਹੁਲ ਨੂੰ ਅਰਮੇਨੀਆ ਦੇ ਕੇਰੇਨ ਮੋਵੇਜਿਸਯਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।