ਪ੍ਰਾਗ ਸ਼ਤਰੰਜ ਟੂਰਨਾਮੈਂਟ ''ਚ ਵਿਦਿਤ ਗੁਜਰਾਤੀ ਦੀ ਜਿੱਤ ਨਾਲ ਸ਼ੁਰੂਆਤ
Thursday, Feb 13, 2020 - 03:41 PM (IST)

ਪ੍ਰਾਗ— ਭਾਰਤ ਦੇ ਵਿਦਿਤ ਸੰਤੋਸ਼ ਗੁਜਰਾਤੀ ਨੇ ਇੱਥੇ ਪ੍ਰਾਗ ਸ਼ਤਰੰਜ ਮਹਾਉਸਤਵ ਦੇ ਮਾਸਟਰਸ ਵਰਗ 'ਚ ਅਮਰੀਕਾ ਦੇ ਸੈਮ ਸ਼ੇਂਕਲੈਂਡ ਖਿਲਾਫ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਵਿਦਿਤ ਨੇ ਸੈਮ ਖਿਲਾਫ ਵਿਰੋਧੀ ਖਿਡਾਰੀ ਦੀ ਗਲਤੀ ਦਾ ਲਾਹਾ ਲੈਂਦੇ ਹੋਏ 32 ਚਾਲ 'ਚ ਜਿੱਤ ਦਰਜ ਕੀਤੀ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਪੀ. ਹਰੀਕ੍ਰਿਸ਼ਨਾ ਨੇ ਬੁੱਧਵਾਰ ਨੂੰ ਸਵੀਡਨ ਦੇ ਨਿਲਸ ਗ੍ਰੈਂਡੇਲੀਅਮ ਦੇ ਨਾਲ 36 ਚਾਲ 'ਚ ਡਰਾਅ ਖੇਡਿਆ।
ਵਿਦਿਤ ਅਤੇ ਹਹੀਕ੍ਰਿਸ਼ਨਾ ਨਵੇਂ ਫਿਡੇ ਰੈਂਕਿੰਗ 'ਚ ਭਾਰਤੀ ਖਿਡਾਰੀਆਂ ਵਿਚਾਲੇ ਧਾਕੜ ਵਿਸ਼ਵਨਾਥਨ ਆਨੰਦ ਦੇ ਬਾਅਦ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਪਹਿਲੇ ਦੌਰ 'ਚ ਪੋਲੈਂਡ ਦੇ ਚੋਟੀ ਦੇ ਦਰਜਾ ਪ੍ਰਾਪਤ ਕ੍ਰਿਸਟੋਫ ਹੁਡਾ ਅਤੇ ਰੂਸ ਦੇ ਨਿਕਿਤਾ ਵਿਟਿਗੋਵਾ ਵੀ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ। ਦੂਜੇ ਦੌਰ 'ਚ ਵਿਦਿਤ ਦਾ ਸਾਹਮਣਾ ਡੇਵਿਡ ਐਂਟਨ ਗੁਈਜਾਰੋ ਨਾਲ ਹੋਵੇਗਾ ਜਦਕਿ ਹਰੀ ਕ੍ਰਿਸ਼ਨਾ ਨੂੰ ਚੋਟੀ ਦਾ ਦਰਜਾ ਪ੍ਰਾਪਤ ਹੁਡਾ ਨਾਲ ਭਿੜਨਾ ਹੈ।