ਵਿਦਿਤ ਗੁਜਰਾਤੀ ਪਲੇਅ ਆਫ ’ਚ ਜਗ੍ਹਾ ਬਣਾਉਣ ਤੋਂ ਖੁੰਝਿਆ
Wednesday, Feb 10, 2021 - 02:24 AM (IST)
ਨਾਰਵੇ (ਨਿਕਲੇਸ਼ ਜੈਨ)– ਚੈਂਪੀਅਨ ਚੈੱਸ ਟੂਰ ਦੇ ਤੀਜੇ ਪੜਾਅ ਓਪੇਰਾ ਯੂਰੋ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਜੇ ਦਿਨ 5 ਰਾਊਂਡਾਂ ਦੇ ਨਾਲ ਹੀ ਰਾਊਂਡ ਰੌਬਿਨ ਲੀਗ ਗੇੜ ਪੂਰਾ ਹੋ ਗਿਆ ਤੇ ਟਾਪ-8 ਖਿਡਾਰੀ ਜਿੱਥੇ ਪਲੇਅ ਆਫ ਵਿਚ ਪਹੁੰਚ ਗਏ ਤਾਂ 8 ਖਿਡਾਰੀ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਨੀਦਰਲੈਂਡ ਦੇ ਅਨੀਸ਼ ਗਿਰੀ 15 ਰਾਊਂਡਾਂ ਤੋਂ ਬਾਅਦ 9.5 ਅੰਕ ਬਣਾ ਕੇ ਚੋਟੀ ’ਤੇ ਰਹੇ।
ਭਾਰਤ ਦਾ ਵਿਦਿਤ ਗੁਜਰਾਤੀ ਇਕ ਵਾਰ ਫਿਰ ਪਲੇਅ ਆਫ ਵਿਚ ਪਹੁੰਚਣ ਵਿਚ ਅਸਫਲ ਰਿਹਾ। ਵਿਦਿਤ ਦੀ ਦਿਨ ਦੀ ਸ਼ੁਰੂਆਤ ਮੈਗਨਸ ਕਾਰਲਸਨ ਵਿਰੁੱਧ ਲਗਭਗ ਡਰਾਅ ਮੁਕਾਬਲੇ ਵਿਚ ਹਾਰ ਦੇ ਨਾਲ ਹੋਈ। ਉਥੇ ਹੀ ਅਮਰੀਕਾ ਦਾ ਵੇਸਲੀ ਸੋ, ਅਰਮੀਨੀਆ ਦਾ ਲੇਵੋਨ ਅਰੋਨੀਅਨ, ਫਰਾਂਸ ਦਾ ਮੈਕਸਿਮ ਲਾਗ੍ਰੇਵ, ਪੋਲੈਂਡ ਦਾ ਜਾਨ ਡੂਡਾ, ਅਜਰਬੈਜਾਨ ਦਾ ਤੈਮੂਰ ਰਦਜਾਬੋਵ ਤੇ ਰੂਸ ਦਾ ਡੇਨੀਅ ਡੂਬੋਵ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੇ। ਸੈਮੀਫਾਈਨਲ ਵਿਚ ਕਾਰਲਸਨ ਡੂਬੋਵ ਨਾਲ, ਮੈਕਸਿਮ ਅਰੋਨੀਅਨ ਨਾਲ, ਵੇਸਲੀ ਡੂਡਾ ਨਾਲ ਤੇ ਰਦਜਾਬੋਵ ਅਨੀਸ਼ ਨਾਲ ਮੁਕਾਬਲਾ ਖੇਡੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।