ਵਿਰਾਟ ਕੋਹਲੀ ਨੇ ਦੌੜਦੇ ਹੋਏ ਦੀ ਸ਼ੇਅਰ ਕੀਤੀ ਵੀਡੀਓ

Monday, Jun 08, 2020 - 01:15 AM (IST)

ਵਿਰਾਟ ਕੋਹਲੀ ਨੇ ਦੌੜਦੇ ਹੋਏ ਦੀ ਸ਼ੇਅਰ ਕੀਤੀ ਵੀਡੀਓ

ਨਵੀਂ ਦਿੱਲੀ- ਦੁਨੀਆ ਦੇ ਦਿੱਗਜ ਬੱਲੇਬਾਜ਼ਾਂ 'ਚ ਸ਼ਾਮਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਫਿੱਟਨੈਸ ਨੂੰ ਲੈ ਕੇ ਚੌਕਸ ਰਹਿੰਦੇ ਹਨ। ਭਾਵੇ ਹੀ ਕੋਰੋਨਾ ਵਾਇਰਸ ਕਾਰਨ ਕ੍ਰਿਕਟ ਟੂਰਨਾਮੈਂਟ ਤੇ ਇੰਟਰਨੈਸ਼ਨਲ ਸੀਰੀਜ਼ 'ਤੇ ਰੋਕ ਲੱਗੀ ਹੋਈ ਹੈ ਪਰ ਵਿਰਾਟ ਲਗਾਤਾਰ ਅਭਿਆਸ ਤੇ ਫਿੱਟਨੈੱਸ ਦੇ ਲਈ ਮਿਹਨਤ ਕਰ ਰਹੇ ਹਨ। ਇੰਟਰਨੈਸ਼ਨਲ ਕ੍ਰਿਕਟ 'ਚ 20 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਵਿਰਾਟ ਆਪਣਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਐਤਵਾਰ ਨੂੰ ਸ਼ੇਅਰ ਕੀਤਾ ਤੇ ਲੋਕਾਂ ਨੂੰ ਇਸਦੀ ਕੈਪਸ਼ਨ ਦੇਣ ਨੂੰ ਕਿਹਾ।


ਵਿਰਾਟ ਨੇ ਇਸ ਵੀਡੀਓ 'ਤੇ ਕਈ ਯੂਜ਼ਰਸ ਨੇ ਕੁਮੈਂਟ ਕੀਤੇ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਨਾਲ ਜੁੜੇ ਦਿੱਗਜਾਂ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਨੇ ਵੀ ਇਸ 'ਤੇ ਕੁਮੈਂਟ ਕੀਤੇ। ਵਿਰਾਟ ਕੋਹਲੀ ਆਪਣੇ ਇਸ ਵੀਡੀਓ 'ਚ ਬਿਨਾਂ ਮਾਸਕ ਤੋਂ ਨਜ਼ਰ ਆ ਰਹੇ ਹਨ। ਮਹਾਮਾਰੀ ਕੋਵਿਡ-19 ਦੇ ਕਾਰਨ ਭਾਰਤ ਸਮੇਤ ਕਈ ਦੇਸ਼ਾਂ 'ਚ 2 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਲਾਕਡਾਊਨ ਰਿਹਾ। ਅਜਿਹੇ ਵਿੱਚ ਵਿਰਾਟ ਕੋਹਲੀ ਸਮੇਤ ਕ੍ਰਿਕਟ ਜਗਤ ਦੀਆਂ ਹਸਤੀਆਂ ਨੇ ਆਪਣੇ-ਆਪਣੇ ਘਰ ਵਿੱਚ ਪਰਿਵਾਰ ਦੇ ਨਾਲ ਸਮਾਂ ਬਤੀਤ ਕੀਤਾ। ਵਿਰਾਟ ਨੇ ਉਦੋਂ ਤੋਂ ਕੁਝ ਫੋਟੋ ਤੇ ਵੀਡੀਓ ਸ਼ੇਅਰ ਕੀਤੇ।

 


author

Gurdeep Singh

Content Editor

Related News