ਭਾਰਤੀ ਕ੍ਰਿਕਟਰ ਦੀ Ex-Wife ਦੀ Video ਦੇਖ ਪ੍ਰਸ਼ੰਸਕਾਂ ਨੂੰ ਚੇਤੇ ਆਈ ਸਨੀ ਲਿਓਨੀ

Friday, Nov 15, 2024 - 05:50 AM (IST)

ਭਾਰਤੀ ਕ੍ਰਿਕਟਰ ਦੀ Ex-Wife ਦੀ Video ਦੇਖ ਪ੍ਰਸ਼ੰਸਕਾਂ ਨੂੰ ਚੇਤੇ ਆਈ ਸਨੀ ਲਿਓਨੀ

ਨੈਸ਼ਨਲ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਜਿਥੇ ਆਪਣੇ ਬਿਹਤਰੀਨ ਪ੍ਰਦਰਸ਼ਨ ਕਾਰਨ ਜਾਣੇ ਜਾਂਦੇ ਹਨ। ਮੁਹੰਮਦ ਸ਼ਮੀ ਦਾ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨਾਲ ਤਲਾਕ ਕਾਫੀ ਸੁਰਖੀਆਂ ਵਿਚ ਰਿਹਾ ਸੀ। ਇਸ ਤੋਂ ਬਾਅਦ ਹਸੀਨ ਜਹਾਂ ਆਪਣੀਆਂ ਸੋਸ਼ਲ ਮੀਡੀਆਂ 'ਤੇ ਅਪਲੋਡ ਕੀਤੀਆਂ ਵੀਡੀਓਜ਼ ਕਾਰਨ ਕਾਫੀ ਚਰਚਾ ਵਿਚ ਰਹਿੰਦੀ ਹੈ। ਅੱਜ ਫਿਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਦੀ ਭਾਰਤੀ ਕ੍ਰਿਕਟਰ ਦੇ ਪ੍ਰਸ਼ੰਸਕ ਨੇ ਸਨੀ ਲਿਓਨ ਨਾਲ ਤੁਲਨਾ ਕਰ ਦਿੱਤੀ।
 

 
 
 
 
 
 
 
 
 
 
 
 
 
 
 
 

A post shared by Haseen Jahan (@hasinjahanofficial)

ਹਸੀਨ ਜਹਾਂ ਦੀ ਇਸ ਵੀਡੀਓ 'ਤੇ ਯੂਜ਼ਰਸ ਨੇ ਕੁਮੈਂਟਾਂ ਦੀ ਝੜੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਕੁਝ ਨੇ ਜਿਥੇ ਹਸੀਨ ਜਹਾਂ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਮੁਹੰਮਦ ਸ਼ਮੀ ਨੂੰ ਵੀ ਯਾਦ ਕੀਤਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ ਕਿ ਹੁਣ ਸਨੀ ਲਿਓਨੀ ਵੀ ਬਣ ਜਾਓ ਤਾਂ ਵੀ ਗਾ.. ਹੀ ਖਾਓਗੀ ਜਨਤਾ ਤੋਂ। ਇਕ ਯੂਜ਼ਰ ਨੇ ਲਿਖਿਆ ਕਿ ਇਹ ਉਸ ਦੀ ਲਾਈਫ ਹੈ ਉਹ ਕੁਝ ਵੀ ਕਰੇ। ਇਕ ਯੂਜ਼ਰ ਨੇ ਲਿਖਿਆ ਪਤਾ ਨਹੀਂ ਸ਼ਮੀ ਨੇ ਇਸ ਨੂੰ ਕਿਉਂ ਛੱਡਿਆ। ਇਕ ਹੋਰ ਯੂਜ਼ਰ ਨੇ ਲਿਖਿਆ ਸ਼ਮੀ ਭਾਈ ਚੋਰੀ ਚੋਰੀ ਦੇਖ ਲੈਂਦੇ ਹੋਣਗੇ।

PunjabKesari

ਸ਼ਮੀ ਨਾਲ ਤਲਾਕ
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 6 ਜੂਨ 2014 ਨੂੰ ਮਾਡਲ ਹਸੀਨ ਜਹਾਂ ਨਾਲ ਵਿਆਹ ਕੀਤਾ ਸੀ। ਪਰ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਵਾਂ ਵਿਚਾਲੇ ਕਈ ਵੱਡੇ ਮੁੱਦੇ ਸਾਹਮਣੇ ਆਏ। ਹਸੀਨ ਜਹਾਂ ਨੇ ਸ਼ਮੀ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ। ਸ਼ਮੀ ਦੀ ਇੱਕ ਬੇਟੀ ਵੀ ਹੈ। ਜੋ ਹਸੀਨ ਜਹਾਂ ਦੇ ਨਾਲ ਰਹਿੰਦੀ ਹੈ। ਤਲਾਕ ਤੋਂ ਬਾਅਦ ਸ਼ਮੀ ਦੀ ਕ੍ਰਿਕਟ ਵੀ ਪ੍ਰਭਾਵਿਤ ਹੋਈ। ਪਰ ਇਸ ਤੋਂ ਬਾਅਦ ਉਸ ਨੇ ਆਪਣੇ ਕਰੀਅਰ 'ਤੇ ਧਿਆਨ ਦਿੱਤਾ ਅਤੇ ਸਖ਼ਤ ਮਿਹਨਤ ਕੀਤੀ। ਜਿਸ ਕਾਰਨ ਸ਼ਮੀ ਵਿਸ਼ਵ ਕੱਪ 2023 ਵਿੱਚ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ।


author

Baljit Singh

Content Editor

Related News