ਵਿਦਰਭ ਨੇ ਮੁੰਬਈ ਨੂੰ 224 ਦੌੜਾਂ ’ਤੇ ਸਮੇਟਿਆ

Monday, Mar 11, 2024 - 01:10 PM (IST)

ਮੁੰਬਈ, (ਵਾਰਤਾ)– ਹਰਸ਼ ਦੂਬੇ ਤੇ ਯਸ਼ ਠਾਕੁਰ ਦੀਆਂ 3-3 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਵਿਦਰਭ ਨੇ ਰਣਜੀ ਟਰਾਫੀ ਦੇ ਫਾਈਨਲ ਮੁਕਾਬਲੇ ’ਚ ਪਹਿਲੀ ਪਾਰੀ ’ਚ ਮੁੰਬਈ ਨੂੰ 224 ਦੌੜਾਂ ਦੇ ਸਕੋਰ ’ਤੇ ਸਮੇਟ ਦਿਤਾ ਹੈ ਤੇ ਇਸ ਤੋਂ ਬਾਅਦ 31 ਦੌੜਾਂ 3 ਵਿਕਟਾਂ ਗੁਆ ਕੇ ਮੈਚ ਵਿਚ ਸੰਘਰਸ਼ ਕਰ ਰਹੀ ਹੈ।

ਅੱਜ ਇਥੇ ਵਿਦਰਭ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਦਰਭ ਨੇ ਆਪਣੇ ਕਪਤਾਨ ਅਕਸ਼ੈ ਵਾਡਕਰ ਦੇ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਮੁੰਬਈ ਨੂੰ 64.3 ਓਵਰਾਂ ’ਚ 224 ਦੌੜਾਂ ’ਤੇ ਢੇਰ ਕਰ ਦਿੱਤਾ। ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਚੰਗੀ ਰਹੀ ਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਤੇ ਭੂਪੇਨ ਲਾਲਵਾਨੀ ਦੀ ਜੋੜੀ ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜੀਆਂ। ਯਸ਼ ਠਾਕੁਰ ਨੇ ਭੁਪੇਨ ਨੂੰ 37 ਦੌੜਾਂ ’ਤੇ ਆਊਟ ਕਰਕੇ ਵਿਦਰਭ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਹਰਸ਼ ਦੂਬੇ ਨੇ ਪ੍ਰਿਥਵੀ ਨੂੰ 46 ਦੌੜਾਂ ’ਤੇ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। ਸ਼ਾਰਦੁਲ ਠਾਕੁਰ ਨੇ ਮੁੰਬਈ ਲਈ 69 ਗੇਂਦਾਂ ’ਚ 8 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 75 ਦੌੜਾਂ ਬਣਾਈਆਂ। ਸ਼ਮਸ ਮੁਲਾਨੀ 13, ਤੁਸ਼ਾਰ ਦੇਸ਼ਪਾਂਡੇ 14 ਦੌੜਾਂ ਬਣਾ ਕੇ ਆਊਟ ਹੋਏ। 5 ਬੱਲੇਬਾਜ਼ ਦਹਾਈ ਦੇ ਅੰਕ ਤਕ ਵੀ ਨਹੀਂ ਪਹੁੰਚ ਸਕੇ ਤੇ ਪੂਰੀ ਟੀਮ 224 ਦੌੜਾਂ ’ਤੇ ਆਲ ਆਊਟ ਹੋ ਗਈ।

ਬੱਲੇਬਾਜ਼ੀ ਕਰਨ ਉਤਰੀ ਵਿਦਰਭ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਰੁਣ ਨਾਇਰ ਤੇ ਧਰੁਵ ਸ਼ੌਰੀ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ। ਕਰੁਣ ਨੂੰ ਕੁਲਕਰਨੀ ਨੇ ਤਾਮੋਰੇ ਦੇ ਹੱਥੋਂ ਕੈਚ ਕਰਵਾਇਆ ਤੇ ਧਰੁਵ ਨੂੰ ਸ਼ਾਰਦੁਲ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਉਥੇ ਹੀ ਅਮਨ ਮੋਖੜੇ 8 ਦੌੜਾਂ ਨੂੰ ਕੁਲਕਰਨੀ ਨੇ ਤਾਮੋਰੇ ਦੇ ਹੱਥੋਂ ਕੈਚ ਕਰਵਾਇਆ। ਦਿਨ ਦੀ ਖੇਡ ਖਤਮ ਹੋਣ ਤਕ ਵਿਦਰਭ ਨੇ ਪਹਿਲੀ ਪਾਰੀ ’ਚ 3 ਵਿਕਟਾਂ ’ਤੇ 31 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਅਰਥਵ ਤਾਇਡੇ ਅਜੇਤੂ 21 ਤੇ ਆਦਿੱਤਿਆ ਠਾਕਰੇ ਜ਼ੀਰੋ ’ਤੇ ਕ੍ਰੀਜ਼ ’ਤੇ ਸਨ।


Tarsem Singh

Content Editor

Related News