ਸਲਾਹ ਦੀ ਵਾਪਸੀ ਨਾਲ ਮਿਸਰ ਦੇ ਹੌਂਸਲੇ ਬੁਲੰਦ, ਰੂਸ ਤੋਂ ਜਿੱਤ ਦਾ ਭਰੋਸਾ

Monday, Jun 18, 2018 - 02:20 PM (IST)

ਸਲਾਹ ਦੀ ਵਾਪਸੀ ਨਾਲ ਮਿਸਰ ਦੇ ਹੌਂਸਲੇ ਬੁਲੰਦ, ਰੂਸ ਤੋਂ ਜਿੱਤ ਦਾ ਭਰੋਸਾ

ਸੈਂਟ ਪੀਟਰਸਬਰਗ : ਮੇਜ਼ਬਾਨ ਰੂਸ ਨੇ ਫੁੱਟਬਾਲ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸਾਊਦੀ ਅਰਬ ਨੂੰ 5-0 ਨਾਲ ਹਰਾਇਆ ਸੀ ਪਰ ਮੰਗਲਵਾਰ ਨੂੰ ਉਸਦਾ ਸਾਹਮਣਾ ਗਰੁਪ ਏ ਦੀ ਟੀਮ ਮਿਸਲ ਨਾਲ ਹੋਵੇਗਾ ਜੋ ਆਪਣੇ ਸਟਾਰ ਮੁਹੰਮਦ ਸਲਾਹ ਦੀ ਵਾਪਸੀ ਦੇ ਬਾਅਦ ਉਤਸ਼ਾਹ 'ਚ ਦਿਖਾਈ ਦੇ ਰਹੀ ਹੈ। ਮੇਜ਼ਬਾਨ ਰੂਸ ਮੰਗਲਵਾਰ ਨੂੰ ਸੈਂਟ ਪੀਟਰਸਬਰਗ 'ਚ ਉਤਰੀ ਅਫਰੀਕੀ ਦੇਸ਼ ਮਿਸਰ ਦਾ ਸਾਹਮਣਾ ਕਰੇਗੀ ਜੋ ਆਪਣੇ ਓਪਨਿੰਗ ਮੈਚ 'ਚ ਉਰੂਗਵੇ ਤੋਂ 0-1 ਨਾਲ ਹਾਰ ਚੁੱਕੀ ਹੈ ਅਤੇ ਜੇਕਰ ਉਹ ਅਗਲਾ ਮੈਚ ਵੀ ਗੁਆ ਦਿੰਦੀ ਹੈ ਤਾਂ ਵਿਸ਼ਵ ਕੱਪ ਤੋਂ ਉਸਦਾ ਬਾਹਰ ਜਾਣਾ ਲਗਭਗ ਪੱਕਾ ਹੋ ਜਾਵੇਗਾ।
Image result for mohamed salah
ਰੁਸ ਨੇ ਸਾਊਦੀ ਅਰਬ ਨੂੰ ਓਪਨਿੰਗ ਮੈਚ 'ਚ 5-0 ਨਾਲ ਵੱਡੇ ਅੰਤਰ ਨਾਲ ਹਰਾਇਆ ਸੀ ਅਤੇ ਇਸ ਨਾਲ ਉਹ ਗਰੁਪ 'ਚ ਸਿਖਰ 'ਤੇ ਹੈ। ਮਿਸਰ ਦੇ ਅਰਜਨਟੀਨਾ ਮੂਲ ਦੇ ਕੋਚ ਹੈਕਟਰ ਕਪੂਰ ਹੁਣ ਵੀ ਗਰੁਪ 'ਚ ਟੀਮ ਨੂੰ ਦੂਜੇ ਸਥਾਨ 'ਤੇ ਦੇਖਦੇ ਹਨ ਪਰ ਅਜਿਹਾ ਕਰਨ ਲਈ ਉਸਨੂੰ ਹਰ ਹਾਲ 'ਚ ਰੂਸ ਤੋਂ ਜਿੱਤਣਾ ਹੋਵੇਗਾ ਅਤੇ ਨਾਲ ਹੀ ਗੋਲ ਦਾ ਅੰਤਰ ਵੀ ਵੱਡਾ ਰਖਣਾ ਹੋਵੇਗਾ। ਸਲਾਹ ਦੀ ਵਾਪਸੀ ਨਾਲ ਮਿਸਰ ਦੇ ਹੌਂਸਲੇ ਬੁਲੰਦ ਹਨ ਜੋ ਰੂਸ ਦੇ ਤਜ਼ਰਬੇਕਾਰ ਡਿਫੈਂਡ ਨੂੰ ਭੇਦਣ ਦੀ ਕੋਸ਼ਿਸ਼ ਕਰਨਗੇ।
Image result for mohamed salah play football


Related News