ਵੀਰੂ ਨੇ ਕੀਤਾ ਮਜ਼ਾਕ, ਇੱਥੇ ਤਾਂ ਅੰਪਾਇਰ ਹੀ ਬਣ ਗਏ ਬੈਂਕ ਕਰਮਚਾਰੀ
Sunday, Feb 04, 2018 - 10:11 PM (IST)

ਸੈਂਚੁਰੀਅਨ— ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ਵਨ ਡੇ ਮੈਚ ਖੇਡਿਆ ਗਿਆ। ਵਨ ਡੇ ਮੈਚ 'ਚ ਭਾਰਤ ਦੇ ਹੀਰੋ ਰਹੇ ਯੁਜਵੇਂਦਰ ਚਾਹਲ, ਜਿਸ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਵਨ ਡੇ ਮੈਚ 'ਚ 5 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੀ ਟੀਮ ਕੁਝ ਖਾਸ ਨਹੀਂ ਕਰ ਸਕੀ ਤੇ ਉਸ ਨੇ ਭਾਰਤ ਸਾਹਮਣੇ 119 ਦੌੜਾਂ ਦਾ ਟੀਚਾ ਰੱਖਿਆ। ਭਾਰਤੀ ਟੀਮ ਟੀਚੇ ਦਾ ਪਿੱਛਾ ਕਰਦੀ ਹੋਈ ਇਹ ਮੈਚ 9 ਵਿਕਟਾਂ ਨਾਲ ਜਿੱਤ ਲਿਆ।
ਦੂਜੇ ਵਨ ਡੇ ਮੈਚ 'ਚ ਇਕ ਅਜਿਹਾ ਕਾਰਨਾਮਾ ਦੇਖਣ ਨੂੰ ਮਿਲਿਆ ਜਦੋਂ ਭਾਰਤ ਦੱਖਣੀ ਅਫਰੀਕਾ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ 2 ਦੌੜਾਂ ਚਾਹੀਦੀਆਂ ਸਨ ਤਾਂ ਅੰਪਾਇਰਾਂ ਨੇ ਲੰਚ ਦੇ ਨਿਯਮਾਂ ਦਾ ਹਵਾਲਾ ਦਿੰਦਿਆ ਹੋਇਆ ਖੇਡ ਰੋਕ ਦਿੱਤਾ। ਜਿਸ ਨਾਲ ਆਈ. ਸੀ. ਸੀ. ਦੇ ਇਸ ਅਜੀਬੋਗਰੀਬ ਨਿਯਮਾਂ ਦੀ ਹਰ ਜਗ੍ਹਾਂ ਕਿਰਕਿਰੀ ਹੋ ਰਹੀ ਹੈ।
Umpires treating Indian batsmen like PSU Bank treat customers. Lunch ke baad aana #INDvSA
— Virender Sehwag (@virendersehwag) February 4, 2018
ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵਿੱਟਰ 'ਤੇ ਅੰਪਾਇਰਾਂ ਦੇ ਇਸ ਫੈਸਲੇ ਦਾ ਮਜ਼ਾਕ ਉੱਡਾਇਆ ਹੈ। ਉਨ੍ਹਾਂ ਨੇ ਮਜ਼ਾਕੀਏ ਅੰਦਾਜ਼ 'ਚ ਲਿਖਿਆ ਕਿ ਅੰਪਾਇਰ ਭਾਰਤੀ ਬੱਲੇਬਾਜ਼ਾਂ ਦੇ ਨਾਲ ਉਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਜਿਸ ਤਰ੍ਹਾਂ ਜਨਤਕ ਖੇਤਰ ਦੇ ਬੈਂਕ ਗਾਹਕਾਂ ਨਾਲ ਕਰਦੇ ਹਨ। ਲੰਚ ਤੋਂ ਬਾਅਦ ਆਉਣਾ।