ਵਾਨ ਦਿਜਕ, ਰੋਨਾਲਡੋ ਤੇ ਮੇਸੀ ਫੀਫਾ ਐਵਾਰਡ ਦੀ ਦੌੜ ’ਚ
Tuesday, Sep 03, 2019 - 03:31 AM (IST)

ਰੋਮ— ਲੀਵਰਪੂਲ ਦੇ ਸੈਂਟਰ ਬੈਕ ਵਰਜਿਲ ਵਾਨ ਦਿਜਕ ਦੇ ਨਾਲ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਿਲ ਮੇਸੀ ਵੀ ਫੀਫਾ ਦੇ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਦੇ ਐਵਾਰਡ ਦੀ ਦੌੜ ਵਿਚ ਸ਼ਾਮਲ ਹਨ। ਨੀਦਰਲੈਂਡ ਦੇ ਕੌਮਾਂਤਰੀ ਫੁੱਟਬਾਲਰ ਦਿਜਕ ਨੇ ਪਿਛਲੇ ਹਫਤੇ ਮੇਸੀ ਤੇ ਰੋਨਾਲਡੋ ਨੂੰ ਪਛਾੜ ਕੇ ਸਾਲ ਦੇ ਸਰਵਸ੍ਰੇਸ਼ਠ ਯੂਰਪੀਅਨ ਖਿਡਾਰੀ ਦਾ ਖਿਤਾਬ ਜਿੱਤਿਆ ਸੀ। ਚੈਂਪੀਅਨਸ ਲੀਗ ਵਿਚ ਲੀਵਰਪੂਲ ਦੀ ਖਿਤਾਬੀ ਜਿੱਤ ਵਿਚ ਵਾਨ ਦਿਜਕ ਦੀ ਅਹਿਮ ਭੂਮਿਕਾ ਰਹੀ ਹੈ। ਪੁਰਸ਼ ਟੀਮ ਦੇ ਸਰਵਸ੍ਰੇਸ਼ਠ ਕੋਚ ਲਈ ਮਾਨਚੈਸਟਰ ਸਿਟੀ ਦੇ ਪੇਪ ਗਾਰਡੀਓਲਾ, ਲੀਵਰਪੂਲ ਦੇ ਜਰਗਨ ਕਲੋਪ ਤੇ ਟੋਟੇਨਹਮ ਦੇ ਮੌਰੀਸੀਓ ਪੋਚੇਟਿਨੋ ਦੌੜ ਵਿਚ ਹਨ। ਮਹਿਲਾ ਟੀਮ ਦੇ ਕੋਚ ਲਈ ਇੰਗਲੈਂਡ ਦੇ ਫਿਲ ਨੇਵਿਲੇ, ਅਮਰੀਕਾ ਦੇ ਜਿਲ ਇਲਿਸ ਤੇ ਸਰਿਨਾ ਵੀਗਮੈਨ ਵਿਚਾਲੇ ਦੌੜ ਹੋਵੇਗੀ।