ਬਿਲੀ ਜੀਨ ਕਿੰਗ ਕੱਪ ਲਈ ਭਾਰਤੀ ਟੀਮ ’ਚ ਵੈਦੇਹੀ ਚੌਧਰੀ ਸ਼ਾਮਲ, ਸ਼ਾਲਿਨੀ ਕਪਤਾਨ ਬਣੀ

Tuesday, Mar 07, 2023 - 04:55 PM (IST)

ਬਿਲੀ ਜੀਨ ਕਿੰਗ ਕੱਪ ਲਈ ਭਾਰਤੀ ਟੀਮ ’ਚ ਵੈਦੇਹੀ ਚੌਧਰੀ ਸ਼ਾਮਲ, ਸ਼ਾਲਿਨੀ ਕਪਤਾਨ ਬਣੀ

ਨਵੀਂ ਦਿੱਲੀ : ਵੈਦੇਹੀ ਚੌਧਰੀ ਨੂੰ ਲਗਾਤਾਰ ਚੰਗੀ ਲੈਅ ਕਾਰਨ ਅਗਲੇ ਏਸ਼ੀਆ ਓਸ਼ੀਆਨਾ ਗਰੁੱਪ ਇਕ ਮੁਕਾਬਲੇ ਲਈ ਭਾਰਤ ਦੀ ਬਿਲੀ ਜੀਨ ਕਿੰਗ ਕੱਪ ਟੈਨਿਸ ਟੀਮ ਵਿਚ ਚੁਣਿਆ ਗਿਆ ਹੈ ਜਦਕਿ ਤਜਰਬੇਕਾਰ ਅੰਕਿਤਾ ਰੈਨਾ ਤੇ ਕਰਮਨ ਕੌਰ ਥਾਂਡੀ ਵੀ ਟੀਮ ਵਿਚ ਹਨ।

ਚੌਧਰੀ ਨੇ ਪਿਛਲੇ ਦਿਨੀਂ ਗੁਰੂਗ੍ਰਾਮ ਵਿਚ ਦੂਜਾ ਆਈਟੀਐੱਫ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ ਸੀ ਜਿਸ ਵਿਚ ਉਨ੍ਹਾਂ ਨੇ ਹਮਵਤਨ ਸੰਦੀਪਤੀ ਸਿੰਘ ਨੂੰ ਹਰਾਇਆ। ਪੰਜ ਖਿਡਾਰੀਆਂ ਦੀ ਟੀਮ ਵਿਚ ਸਹਾ ਯਮਲਾਪੱਲੀ ਵੀ ਹਨ ਜਦਕਿ ਰੁਤੂਜਾ ਭੋਸਲੇ ਵੀ ਟੀਮ ਵਿਚ ਆਪਣੀ ਥਾਂ ਬਣਾਈ ਰੱਖਣ ਵਿਚ ਕਾਮਯਾਬ ਰਹੀ ਹੈ।

ਰੀਆ ਭਾਟੀਆ ਨੂੰ ਨੰਦਨ ਬਲ ਦੀ ਅਗਵਾਈ ਵਾਲੀ ਕਮੇਟੀ ਨੇ ਟੀਮ ਵਿਚ ਨਹੀਂ ਚੁਣਿਆ। ਇਹ ਮੁਕਾਬਲੇ 10 ਅਪ੍ਰਰੈਲ ਤੋਂ ਤਾਸ਼ਕੰਦ ਵਿਚ ਖੇਡੇ ਜਾਣਗੇ। ਏਆਈਟੀਏ ਨੇ ਵਿਸ਼ਾਲ ਉੱਪਲ ਦੀ ਥਾਂ ਸ਼ਾਲਿਨੀ ਠਾਕੁਰ ਚਾਵਲਾ ਨੂੰ ਕਪਤਾਨ ਬਣਾਇਆ ਹੈ ਜੋ ਪਿਛਲੇ ਮੁਕਾਬਲੇ ਵਿਚ ਕੋਚ ਸੀ। ਰਾਧਿਕਾ ਕਾਨਿਤਕਰ ਨਵੀਂ ਕੋਚ ਹੋਵੇਗੀ ਜਦਕਿ ਅਜੀਤਾ ਗੋਇਲ ਫੀਜ਼ੀਓ ਹੋਵੇਗੀ।


author

Tarsem Singh

Content Editor

Related News